Wednesday, September 18, 2024

Top 5 This Week

spot_img

Related Posts

ਆਓ ਜਾਣਦੇ ਹਾਂ ਦਿਨ ‘ਚ ਕਿੰਨੇ ਬਦਾਮ ਖਾਣੇ ਚਾਹੀਦੇ

ਮੋਹਾਲੀ (17 ਜਨਵਰੀ 2023)

ਔਰਤਾਂ ਨੂੰ ਪੀਰੀਅਡ ਕ੍ਰੈਂਪ ਤੋਂ ਰਾਹਤ ਦਿੰਦਾ ਹੈ। ਚਮੜੀ ਤੇ ਵਾਲਾਂ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰ ਬਦਾਮ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਦਿਨ ‘ਚ ਕਿੰਨੇ ਬਦਾਮ ਖਾਣੇ ਚਾਹੀਦੇ ਹਨ।

ਇੰਨੇ ਬਦਾਮ ਖਾਣ ਨਾਲ ਸਰੀਰ ਨੂੰ ਵਿਟਾਮਿਨ, ਖਣਿਜ, ਚਰਬੀ ਤੇ ਪ੍ਰੋਟੀਨ ਦੀ ਸਹੀ ਮਾਤਰਾ ਮਿਲਦੀ ਹੈ ਪਰ ਜੇਕਰ ਇਸ ਤੋਂ ਜ਼ਿਆਦਾ ਮਾਤਰਾ ਖਾਧੀ ਜਾਵੇ ਤਾਂ ਸਰੀਰ ਵਿੱਚ ਚਰਬੀ ਦੀ ਮਾਤਰਾ ਵੱਧ ਸਕਦੀ ਹੈ, ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।

ਭਾਰਤ ਵਿੱਚ 2 ਤੋਂ 5 ਬਦਾਮ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਬਦਾਮ ਗਰਮ ਹੁੰਦਾ ਹੈ ਜਿਸ ਕਾਰਨ ਵਿਅਕਤੀ ਨੂੰ ਵਾਤ ਤੇ ਕਫ ਦੋਸ਼ ਦੀ ਸਮੱਸਿਆ ਹੋ ਸਕਦੀ ਹੈ।

ਜੇਕਰ ਬਦਾਮ ਨੂੰ ਭਿਓਂ ਕੇ ਨਾ ਖਾਧਾ ਜਾਵੇ ਤਾਂ ਇਸ ਨਾਲ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ। ਇਸ ਕਾਰਨ ਐਸੀਡਿਟੀ ਤੇ ਸੋਜ ਹੋ ਸਕਦੀ ਹੈ। ਬਦਾਮ ਵਿੱਚ ਵਿਟਾਮਿਨ-ਈ, ਐਂਟੀਆਕਸੀਡੈਂਟ, ਫਾਈਬਰ ਤੇ ਮੋਨੋਸੈਚੁਰੇਟਿਡ ਫੈਟ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਬਦਾਮ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਨ੍ਹਾਂ ਨੂੰ ਸਾਦਾ ਖਾਓ ਕਿਉਂਕਿ ਇਨ੍ਹਾਂ ਵਿੱਚ ਕੁਦਰਤੀ ਤੇਲ ਤੇ ਪ੍ਰੋਟੀਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਕੁਝ ਲੋਕ ਇਸ ਨੂੰ ਹਲਕਾ ਜਿਹਾ ਭੁੰਨ੍ਹ ਕੇ ਵੀ ਖਾਂਦੇ ਹਨ ਪਰ ਜੇਕਰ ਬਦਾਮ ਨੂੰ ਭੁੰਨ੍ਹਿਆ ਜਾਵੇ ਤਾਂ ਇਸ ਦੇ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।

ਕੁਝ ਲੋਕ ਰਾਤ ਭਰ ਪਾਣੀ ਵਿੱਚ ਭਿਓ ਕੇ ਬਦਾਮ ਖਾਂਦੇ ਹਨ। ਤੁਸੀਂ ਵੀ ਇਹ ਤਰੀਕਾ ਅਪਣਾ ਸਕਦੇ ਹੋ। ਬਦਾਮ ਗਰਮ ਹੁੰਦੇ ਹਨ ਤੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਹਜ਼ਮ ਨਹੀਂ ਕਰ ਪਾਉਂਦੇ। ਇਸ ਲਈ ਉਨ੍ਹਾਂ ਨੂੰ ਬਦਾਮ ਭਿਓਂ ਕੇ ਖਾਣੇ ਚਾਹੀਦੇ ਹਨ।

Popular Articles