Friday, July 19, 2024
spot_imgspot_img

Top 5 This Week

spot_img

Related Posts

ਇਨ੍ਹਾਂ ਸ਼ਾਕਾਹਾਰੀ ਚੀਜ਼ਾਂ ‘ਚ ਵੀ ਤੁਹਾਨੂੰ ਮਿਲ ਸਕਦਾ ਹੈ ਭਰਪੂਰ ਮਾਤਰਾ’ ਚ ਪ੍ਰੋਟੀਨ

ਸਕਾਈ ਨਿਊਜ਼ ਪੰਜਾਬ (14 ਜਨਵਰੀ 2023)

ਸਿਹਤ ਦੇ ਮਾਹਿਰ ਅਕਸਰ ਕਹਿੰਦੇ ਨੇ ਕਿ ਪ੍ਰੋਟੀਨ ਨਾਲ ਭਰਪੂਰ ਭੋਜਾ ਨੂੰ ਖਾਣੇ ਵਿੱਚ ਸ਼ਾਮਲ ਕੀਤਾ ਜਾਵੇ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪ੍ਰੋਟੀਨ ਦੀ ਚੰਗੀ ਮਾਤਰਾ ਸਿਰਫ਼ ਮਾਸਾਹਾਰੀ ਭੋਜਨ ਵਿੱਚ ਪਾਈ ਜਾਂਦੀ ਹੈ। ਜੇ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ ਤਾਂ ਇਨ੍ਹਾਂ ਸ਼ਾਕਾਹਾਰੀ ਭੋਜਨ ਪਦਾਰਥਾਂ ਬਾਰੇ ਜਾਣ ਕੇ ਤੁਹਾਡੀਆਂ ਵੀ ਗਲਤਫਹਿਮੀਆਂ ਦੂਰ ਹੋ ਜਾਣਗੀਆਂ

ਸਿਹਤ ਲਈ ਫਾਇਦੇਮੰਦ ਹੈ ਪ੍ਰੋਟੀਨ

ਪ੍ਰੋਟੀਨ ਨਾ ਸਿਰਫ਼ ਤੁਹਾਡੇ ਸਰੀਰ ਦਾ ਵਿਕਾਸ ਕਰਦੀ ਹੈ ਬਲਕਿ ਪ੍ਰਟੀਨ ਦੀ ਸਹਾਇਤਾ ਨਾਲਕ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ । ਚਿਕਨ, ਆਂਡੇ ਅਤੇ ਮੱਛੀ ਤੋਂ ਇਲਾਵਾ

ਆਓ ਜਾਣਦੇ ਹਾਂ ਕੁਝ ਅਜਿਹੇ ਸ਼ਾਕਾਹਾਰੀ ਵਿਕਲਪਾਂ ਬਾਰੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰ ਸਕਦੇ ਹੋ।

ਦਾਲਾਂ : ਦਾਲਾਂ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਸੀਂ ਚਾਹੋ ਤਾਂ ਆਪਣੀ ਡਾਈਟ ‘ਚ ਦਾਲ ਦੀ ਬਜਾਏ ਪ੍ਰੋਟੀਨ ਭਰਪੂਰ ਛੋਲਿਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਦਾਲਾਂ ਨੂੰ ਪਕਾਇਆ ਜਾ ਸਕਦਾ ਹੈ ਅਤੇ ਛੋਲਿਆਂ ਨੂੰ ਭਿਓਂ ਕੇ ਖਾਧਾ ਜਾ ਸਕਦਾ ਹੈ।

ਸੀਡਸ— ਪ੍ਰੋਟੀਨ ਲਈ ਕੱਦੂ ਦੇ ਬੀਜ, ਚਿਆ ਬੀਜ ਅਤੇ ਅਲਸੀ ਦੇ ਬੀਜ ਵੀ ਖਾ ਸਕਦੇ ਹਨ। ਤੁਹਾਨੂੰ ਇੱਕ ਚਮਚ ਬੀਜਾਂ ਨੂੰ ਕੱਢਣਾ ਹੋਵੇਗਾ, ਉਨ੍ਹਾਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਫਿਰ ਸਵੇਰੇ-ਸਵੇਰੇ ਇਨ੍ਹਾਂ ਨੂੰ ਖਾ ਲਓ।

Popular Articles