ਮੋਹਾਲੀ ( 20 ਮਈ 2023)
ਜਾਮਣ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਵਿਟਾਮਿਨ ਸੀ, ਏ, ਕੇ, ਬੀ1, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਡਾਈਟਰੀ ਫਾਈਬਰ, ਐਂਟੀਆਕਸੀਡੈਂਟ, ਕੈਲਸ਼ੀਅਮ ਆਦਿ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਮਾਹਿਰਾਂ ਅਨੁਸਾਰ ਜਾਮਣ ਸ਼ੂਗਰ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਫਲ ਹੈ, ਕਿਉਂਕਿ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ।
ਇਸ ਦੇ ਘੱਟ ਗਲਾਈਸੈਮਿਕ ਇੰਡੈਕਸ ਦੇ ਕਾਰਨ ਇਹ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਘਟਾਉਂਦਾ ਹੈ।
ਜੇਕਰ ਤੁਸੀਂ ਜਾਮਨ ਤੋਂ ਬਣੇ ਪੀਣ ਵਾਲੇ ਪਦਾਰਥ ਪੀਂਦੇ ਹੋ ਤਾਂ ਸਰੀਰ ਨੂੰ ਹੋਰ ਵੀ ਕਈ ਫਾਇਦੇ ਮਿਲਣਗੇ। ਅਜਿਹੇ ਵਿਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜਾਮਨ ਤੋਂ ਤਿਆਰ ਕੀਤਾ ਬਲੈਕ ਖੱਟਾ ਡਰਿੰਕ। ਸ਼ੈੱਫ ਕੁਨਾਲ ਕਪੂਰ ਇਸ ਦੇਸੀ ਸ਼ਰਬਤ ਦੀ ਰੈਸਿਪੀ ਦੱਸ ਰਹੇ ਹਨ। ਸ਼ੈੱਫ ਕੁਣਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਸ ਸਿਹਤਮੰਦ ਸ਼ਰਬਤ ਦੀ ਵੀਡੀਓ ਰੈਸਿਪੀ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਕਾਲਾ ਖੱਟਾ ਜਾਮੁਨ ਸ਼ਰਬਤ ਬਣਾਉਣ ਦਾ ਤਰੀਕਾ..
ਜਾਮਣ ਸ਼ਰਬਤ ਬਣਾਉਣ ਲਈ ਸਮੱਗਰੀ
ਜਾਮਨ – 250 ਗ੍ਰਾਮ
ਖੰਡ – 1/4 ਕੱਪ
ਸਵਾਦ ਅਨੁਸਾਰ ਲੂਣ
ਪਾਣੀ – 1 ਲੀਟਰ
ਭੁੰਨਿਆ ਜੀਰਾ ਪਾਊਡਰ – 1 ਚਮਚ
ਕਾਲੀ ਮਿਰਚ ਪਾਊਡਰ – 1/4 ਚਮਚ
ਕਾਲਾ ਲੂਣ – ਅੱਧਾ ਚਮਚ
ਨਿੰਬੂ ਦਾ ਰਸ – 1/4 ਕੱਪ
ਬਰਫ਼ ਦੇ ਟੁਕੜੇ
ਜਾਮਣ ਦਾ ਸ਼ਰਬਤ ਬਣਾਉਣ ਦੀ ਰੈਸਿਪੀ
ਸਭ ਤੋਂ ਪਹਿਲਾਂ ਜਾਮਨ ਨੂੰ ਪਾਣੀ ‘ਚ ਚੰਗੀ ਤਰ੍ਹਾਂ ਸਾਫ ਕਰ ਲਓ। ਹੁਣ ਗੈਸ ਚੁੱਲ੍ਹੇ ਉਤੇ ਇਕ ਪੈਨ ਰੱਖੋ। ਇਸ ਵਿਚ 1 ਲੀਟਰ ਪਾਣੀ ਪਾਓ। ਹੁਣ ਇਸ ਵਿਚ ਜਾਮਨ, ਚੀਨੀ, ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਕਾਲਾ ਅਤੇ ਚਿੱਟਾ ਨਮਕ ਪਾ ਕੇ ਉਬਲਣ ਦਿਓ। ਥੋੜ੍ਹੇ ਸਮੇਂ ਵਿਚ ਜਾਮਨ ਪੂਰੀ ਤਰ੍ਹਾਂ ਨਰਮ ਹੋ ਜਾਣਗੇ। ਪਾਣੀ ਦਾ ਰੰਗ ਵੀ ਜਾਮਨੀ ਦਿਖਾਈ ਦੇਵੇਗਾ।
ਹੁਣ ਇਸ ਨੂੰ ਇਕ ਕਟੋਰੀ ਵਿਚ ਫਿਲਟਰ ਕਰੋ ਅਤੇ ਇਸ ਦਾ ਪਾਣੀ ਕੱਢ ਲਓ। ਜਾਮਨ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਦਬਾਓ ਤਾਂ ਕਿ ਸਾਰਾ ਪਾਣੀ ਨਿਚੋੜ ਕੇ ਕਟੋਰੀ ਵਿਚ ਚਲਾ ਜਾਵੇ। ਹੁਣ ਇਸ ਵਿਚ ਨਿੰਬੂ ਦਾ ਰਸ ਮਿਲਾਓ। ਇਕ ਗਲਾਸ ਵਿੱਚ ਕੁਝ ਬਰਫ਼ ਦੇ ਕਿਊਬ ਪਾਓ। ਇਸ ਵਿੱਚ ਜਾਮਨ ਸ਼ਰਬਤ ਪਾਓ ਅਤੇ ਠੰਢਾ ਸ਼ਰਬਤ ਪੀਣ ਦਾ ਆਨੰਦ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।