Wednesday, September 18, 2024

Top 5 This Week

spot_img

Related Posts

ਤਲੀਆਂ ‘ਤੇ ਲਸਣ ਰਗੜਨ ਨਾਲ ਵੀ ਮਿਲਦੇ ਬੇਮਿਸਾਲ ਫਾਇਦੇ

ਮੋਹਾਲੀ ( 19 ਮਈ 2023)

ਲਸਣ ਦੀ ਵਰਤੋਂ ਸਾਗ-ਸਬਜ਼ੀ ਚ ਕੀਤੀ ਜਾਂਦੀ ਹੈ ਪਰ ਇਸ ‘ਚ ਅਨੇਕਾਂ ਔਸ਼ਧੀ ਗੁਣ ਵੀ ਹੁੰਦੇ ਹਨ। ਇਹ ਐਂਟੀ-ਆਕਸੀਡੈਂਟ, ਫਾਈਬਰ, ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਲਸਣ ਦੀ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਇਸ ਨੂੰ ਖਾਣ ਨਾਲ ਸਰਦੀ-ਜੁਕਾਮ,ਕੋਲੈਸਟ੍ਰੋਲ ਅਤੇ ਪਾਚਨ ਦੀਆਂ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ। ਲਸਣ ਦੀ ਤਸੀਰ ਗਰਮ ਹੁੰਦੀ ਹੈ, ਇਸ ਲਈ ਠੰਡ ’ਚ ਲਸਣ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ।

ਲਸਣ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਬੁਖਾਰ, ਇਨਫੈਕਸ਼ਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਇਸ ਨੂੰ ਫੰਗਲ ਇਨਫੈਕਸ਼ਨਾਂ ਨੂੰ ਦੂਰ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਮੰਨਿਆ ਜਾਂਦਾ ਹੈ।
ਇਸ ਨਾਲ ਬਰਸਾਤ ਦੇ ਮੌਸਮ ਵਿਚ ਪੈਰਾਂ ਵਿਚ ਹੋਣ ਵਾਲੇ ਫੰਗਸ ਤੋਂ ਬਚਿਆ ਜਾ ਸਕਦਾ ਹੈ।
ਇੰਨਾ ਹੀ ਨਹੀਂ, ਲਸਣ ਦੀ ਕਲੀ ਨੂੰ ਰੋਜ਼ਾਨਾ ਤਲੀਆਂ ‘ਤੇ ਰਗੜਨ ਨਾਲ ਵੀ ਬਲੱਡ ਸਰਕੁਲੇਸ਼ਨ ‘ਚ ਸੁਧਾਰ ਹੁੰਦਾ ਹੈ।
ਅਥਲੀਟਸ ਨੂੰ ਲਸਣ ਦੀ ਕਲੀ ਨੂੰ ਆਪਣੇ ਤਲੇ ‘ਤੇ ਰਗੜਨ ਨਾਲ ਆਰਾਮ ਮਿਲਦਾ ਹੈ।
ਸਰਦੀਆਂ ਵਿੱਚ ਅਜਿਹਾ ਕਰਨ ਨਾਲ ਸਰੀਰ ਅਤੇ ਲੱਤਾਂ ਵਿੱਚ ਨਿੱਘ ਆਉਂਦਾ ਹੈ ਅਤੇ ਬੁਖਾਰ ਵੀ ਘੱਟ ਹੁੰਦਾ ਹੈ।

ਸਿਰਫ ਲਸਣ ਦੀਆਂ ਕਲੀਆਂ ਹੀ ਨਹੀਂ, ਲਸਣ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨਾ ਵੀ ਆਯੁਰਵੇਦ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ। ਲਸਣ ਦਾ ਤੇਲ ਹਲਕਾ ਜਿਹਾ ਗਰਮ ਹੁੰਦਾ ਹੈ। ਇਸ ਨਾਲ ਮਾਲਿਸ਼ ਕਰਨ ਨਾਲ ਸਰੀਰ ਦਾ ਦਰਦ ਪੂਰੀ ਤਰ੍ਹਾਂ ਦੂਰ ਹੋ ਜਾਂਦਾ ਹੈ। ਸਰਦੀ ਅਤੇ ਬਰਸਾਤ ਦੇ ਮੌਸਮ ਵਿੱਚ ਲਸਣ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ

Popular Articles