ਮੋਹਾਲੀ (14 ਜਨਵਰੀ 2023)
ਅੱਜਕੱਲ੍ਹ ਲੋਕ ਰਾਤ ਦਾ ਖਾਣਾ, ਦੁਪਹਿਰ ਦਾ ਖਾਣਾ ਤੇ ਨਾਸ਼ਤਾ ਡਾਇਨਿੰਗ ਟੇਬਲ ‘ਤੇ ਜਾਂ ਫਿਰ ਟੈਲੀਵਿਜ਼ਨ ਦੇ ਸਾਹਮਣੇ ਸੋਫੇ ‘ਤੇ ਬੈਠ ਕੇ ਖਾਣਾ ਪਸੰਦ ਕਰਦੇ ਹਨ। ਪਰ ਪਹਿਲੇ ਸਮਿਆਂ ਵਿੱਚ ਮੇਜ਼ ਤੇ ਕੁਰਸੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਲੋਕ ਜ਼ਮੀਨ ‘ਤੇ ਬੈਠ ਕੇ ਖਾਣਾ ਖਾਂਦੇ ਸਨ। ਏਸ਼ੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇ ਖਾਸ ਕਰਕੇ ਭਾਰਤ ਵਿੱਚ ਇਹ ਇੱਕ ਆਮ ਅਭਿਆਸ ਨਾਲੋਂ ਸਗੋਂ ਇੱਕ ਪਰੰਪਰਾ ਰਹੀ ਹੈ।
ਜੇਕਰ ਤੁਸੀਂ ਸੋਚਦੇ ਹੋ ਕਿ ਸੋਫੇ ਜਾਂ ਡਾਇਨਿੰਗ ਟੇਬਲ ‘ਤੇ ਆਰਾਮ ਨਾਲ ਬੈਠ ਕੇ ਖਾਣਾ ਚੰਗਾ ਹੈ, ਤਾਂ ਤੁਸੀਂ ਗਲਤ ਹੋ। ਤੁਹਾਨੂੰ ਫਰਸ਼ ‘ਤੇ ਬੈਠ ਕੇ ਰੋਟੀ ਕਿਉਂ ਖਾਣੀ ਚਾਹੀਦਾ ਹੈ, ਇਸ ਦੇ ਕੁਝ ਮਹੱਤਵਪੂਰਨ ਕਾਰਨ ਹਨ, ਜਿਨ੍ਹਾਂ ਬਾਰੇ ਇਸ ਆਰਟੀਕਲ ਵਿੱਚ ਵਿਸਥਾਰ ਨਾਲ ਦੱਸਿਆ ਜਾਵੇਗਾ। ਆਓ ਜਾਣਦੇ ਹਾਂ ਕਿ ਫਰਸ਼ ‘ਤੇ ਬੈਠ ਕੇ ਰੋਟੀ ਕਿਉਂ ਖਾਣੀ ਚਾਹੀਦੀ ਹੈ?
1. ਪਾਚਨ ਸ਼ਕਤੀ ਬਿਹਤਰ ਹੁੰਦੀ
ਫਰਸ਼ ‘ਤੇ ਚੌਕੜੀ ਮਾਰ ਕੇ ਬੈਠਣਾ (ਸੁਖਾਸਨ) ਸਾਡੀ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਜਦੋਂ ਤੁਸੀਂ ਆਪਣੀ ਪਲੇਟ ਨੂੰ ਜ਼ਮੀਨ ‘ਤੇ ਰੱਖਦੇ ਹੋ ਤੇ ਖਾਣ ਲਈ ਆਪਣੇ ਸਰੀਰ ਨੂੰ ਥੋੜ੍ਹਾ ਅੱਗੇ ਵਧਾਉਂਦੇ ਹੋ ਤੇ ਆਪਣੀ ਅਸਲੀ ਸਥਿਤੀ ‘ਤੇ ਵਾਪਸ ਆਉਂਦੇ ਹੋ, ਤਾਂ ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਸਰਗਰਮ ਕਰਦਾ ਹੈ। ਇਸ ਤਰ੍ਹਾਂ ਖਾਣ ਨਾਲ ਐਸਿਡ ਦਾ ਨਿਕਾਸ ਵਧਦਾ ਹੈ ਤੇ ਭੋਜਨ ਜਲਦੀ ਪਚਦਾ ਹੈ।
2. ਪੋਸਚਰ ਨੂੰ ਸਹੀ ਰੱਖੇ
ਹੋਰ ਸਾਰੇ ਯੋਗਾ ਆਸਣਾਂ ਵਾਂਗ, ਸੁਖਾਸਨ ਵਿੱਚ ਬੈਠਣਾ ਤੁਹਾਡੇ ਪੋਸਚਰ ਵਿੱਚ ਸੁਧਾਰ ਕਰਦਾ ਹੈ। ਇਸ ਨਾਲ ਮਾਸਪੇਸ਼ੀਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਤੁਹਾਨੂੰ ਲਚਕਤਾ ਪ੍ਰਦਾਨ ਕਰਦਾ ਹੈ। ਤੁਹਾਡੀ ਪਿੱਠ ਨੂੰ ਸਿੱਧਾ ਰੱਖਦਾ ਹੈ ਤੇ ਤੁਹਾਡੀਆਂ ਲੱਤਾਂ ਨੂੰ ਮਜ਼ਬੂਤ ਬਣਾਉਂਦਾ ਹੈ।
3. ਮੋਟਾਪਾ ਘਟਦਾ
ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਨਿਯਮਿਤ ਰੂਪ ਨਾਲ ਇਸ ਪੈਟਰਨ ਦਾ ਪਾਲਣ ਕਰੋ। ਭਾਵ ਜ਼ਮੀਨ ਉਪਰ ਬੈਠ ਕੇ ਭੋਜਨ ਖਾਓ। ਇਹ ਸਥਿਤੀ ਤੁਹਾਡੇ ਦਿਮਾਗ ਨੂੰ ਆਰਾਮ ਦੇਣ ਵਿੱਚ ਵੀ ਪ੍ਰਭਾਵਸ਼ਾਲੀ ਹੈ। ਇਸ ਤੋਂ ਇਲਾਵਾ ਇਹ ਥਕਾਵਟ ਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
4. ਦਿਲ ਤੰਦਰੁਸਤ ਰਹਿੰਦਾ
ਜ਼ਮੀਨ ਉਪਰ ਚੌਕਰੀ ਮਾਰ ਕੇ ਰੋਟੀ ਖਾਣ ਨਾਲ ਸਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਰੋਟੀ ਖਾਣ ਵੇਲੇ ਚੌਕੜੀ ਮਾਰਨ ਨਾਲ ਤੁਹਾਨੂੰ ਤਣਾਅ ਤੋਂ ਰਾਹਤ ਮਿਲਦੀ ਹੈ। ਇਹ ਸਰੀਰ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ।