ਮੋਹਾਲੀ (9 ਜਨਵਰੀ 2023)
ਅੱਜਕੱਲ੍ਹ ਸ਼ਰਾਬ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਦੀ ਜਾ ਰਹੀ ਹੈ। ਹਾਲਾਂਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਡਾਕਟਰ ਵੀ ਸ਼ਰਾਬ ਸੀਮਤ ਮਾਤਰਾ ‘ਚ ਪੀਣ ਦੀ ਸਲਾਹ ਦਿੰਦੇ ਹਨ। ਜ਼ਿਆਦਾ ਸ਼ਰਾਬ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ।
ਦਰਅਸਲ ਅੱਜਕੱਲ੍ਹ ਲੋਕਾਂ ਦੇ ਰਹਿਣ-ਸਹਿਣ ਦਾ ਤਰੀਕਾ ਬਦਲ ਰਿਹਾ ਹੈ। ਬਦਲਦੀਆਂ ਆਦਤਾਂ ਤੇ ਜੀਵਨ ਸ਼ੈਲੀ ਕਾਰਨ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਰਾਬ ਇਨ੍ਹਾਂ ਵਿੱਚੋਂ ਇੱਕ ਹੈ, ਜੋ ਸਿਹਤ ਲਈ ਗੰਭੀਰ ਨੁਕਸਾਨਦੇਹ ਹੋ ਸਕਦੀ ਹੈ। ਅੱਜਕੱਲ੍ਹ ਲੋਕ ਤੇਜ਼ੀ ਨਾਲ ਇਸ ਦੇ ਆਦੀ ਹੋ ਰਹੇ ਹਨ।
ਅਜਿਹੇ ‘ਚ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਪੂਰੀ ਜਾਣਕਾਰੀ ਹੋਵੇ, ਤਾਂ ਜੋ ਇਸ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਸ਼ਰਾਬ ਨਾ ਸਿਰਫ ਸਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਬਲਕਿ ਇਹ ਦਿਲ ਦੀ ਸਿਹਤ ‘ਤੇ ਵੀ ਡੂੰਘਾ ਪ੍ਰਭਾਵ ਪਾਉਂਦੀ ਹੈ। ਇਨ੍ਹੀਂ ਦਿਨੀਂ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਦਿਲ ਲਈ ਸ਼ਰਾਬ ਕਿੰਨੀ ਨੁਕਸਾਨਦੇਹ?
ਦਰਅਸਲ ਥੋੜ੍ਹੀ ਮਾਤਰਾ ਵਿੱਚ ਡ੍ਰਿੰਕਿੰਗ ਯਾਨੀ ਔਰਤਾਂ ਲਈ ਰੋਜ਼ਾਨਾ ਇੱਕ ਡ੍ਰਿੰਕ ਤੇ ਪੁਰਸ਼ਾਂ ਲਈ ਰੋਜ਼ਾਨਾ ਦੋ ਡਰਿੰਕ ਕਈ ਤਰੀਕਿਆਂ ਨਾਲ ਫਾਇਦੇਮੰਦ ਮੰਨੀ ਜਾਂਦੀ ਹੈ। ਖਾਸ ਤੌਰ ‘ਤੇ ਰੈੱਡ ਵਾਈਨ ਪੀਣਾ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਇਸ ਦੇ ਨਾਲ ਹੀ ਰੈੱਡ ਵਾਈਨ ਨਾਲ ਸਬੰਧਤ ਫ੍ਰੈਂਚ ਪੈਰਾਡੌਕਸ ਨੂੰ ਯਾਦ ਰੱਖਣਾ ਹੋਵੇਗਾ, ਜੋ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਹਰ ਵਿਅਕਤੀ ‘ਤੇ ਅਲਕੋਹਲ ਦਾ ਪ੍ਰਭਾਵ ਉਸ ਦੇ ਜੈਨੇਟਿਕਸ, ਉਸ ਦੀ ਸਿਹਤ ਤੇ ਜੀਵਨ ਸ਼ੈਲੀ ਦੇ ਹੋਰ ਕਾਰਕਾਂ ‘ਤੇ ਨਿਰਭਰ ਕਰਦਾ ਹੈ।
ਸ਼ਰਾਬ ਦਾ ਸਿਹਤ ‘ਤੇ ਕੀ ਪ੍ਰਭਾਵ ਪੈਂਦਾ?
ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਿਲ ਦੀ ਸਿਹਤ ਲਈ ਦੋ ਧਾਰੀ ਤਲਵਾਰ ਵਾਂਗ ਹੈ। ਜੇਕਰ ਅਲਕੋਹਲ ਦਾ ਸੇਵਨ ਸੰਜਮ ਵਿੱਚ ਕੀਤਾ ਜਾਵੇ ਤਾਂ ਇਹ ਦਿਲ ਨੂੰ ਲਾਭ ਪਹੁੰਚਾਉਂਦਾ ਹੈ। ਇਹ ਸਰੀਰ ਵਿੱਚ ‘ਚੰਗੇ’ ਐਚਡੀਐਲ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਂਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧਦੀ ਹੈ, ਦਿਲ ਦੀ ਧੜਕਣ ਅਨਿਯਮਤ ਹੁੰਦੀ ਹੈ ਤੇ ਕਾਰਡੀਓਮਾਇਓਪੈਥੀ, ਦਿਲ ਦੀ ਬਿਮਾਰੀ ਤੇ ਸਟ੍ਰੋਕ ਦਾ ਜੋਖਮ ਵਧ ਜਾਂਦਾ ਹੈ।
ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਨੁਕਸਾਨ?
ਇਸ ਤੋਂ ਇਲਾਵਾ ਅਲਕੋਹਲ ਨਾਲ ਜੁੜੇ ਜੋਖਮਾਂ ਤੇ ਲਾਭਾਂ ਨੂੰ ਦਿਲ ਦੀ ਸਿਹਤ ਨਾਲ ਜੁੜੇ ਹੋਰ ਕਾਰਕਾਂ, ਜਿਵੇਂ ਖੁਰਾਕ, ਕਸਰਤ ਤੇ ਸਿਗਰਟਨੋਸ਼ੀ ਦੀਆਂ ਆਦਤਾਂ ਨਾਲ ਵੀ ਜੋੜ ਕੇ ਵੇਖਿਆ ਜਾਣਾ ਚਾਹੀਦਾ ਚਾਹੀਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜਿੱਥੇ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਦਿਲ ਲਈ ਫਾਇਦੇਮੰਦ ਹੁੰਦੀ ਹੈ, ਉੱਥੇ ਜ਼ਿਆਦਾ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਦਿਲ ਦੀ ਸਿਹਤ ਲਈ ਸ਼ਰਾਬ ਪੀਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।