Friday, July 19, 2024
spot_imgspot_img

Top 5 This Week

spot_img

Related Posts

ਹੁਣ ਘਰ ‘ਚ ਹੀ ਬਣਾਓ ਸਿਹਤਮੰਦ ਅਤੇ ਸੁਆਦੀ ਕੁਲਫ਼ੀ

ਸਕਾਈ ਨਿਊਜ਼ ਪੰਜਾਬ (2 ਅਪ੍ਰੈਲ 2023)

ਭਾਵੇਂ ਬੱਚੇ ਹੋਣ ਜਾਂ ਫਿਰ ਵੱਡੇ ਹਰ ਕਿਸੇ ਨੂੰ ਆਈਸਕ੍ਰੀਮ ਅਤੇ ਕੁਲਫੀ ਖਾਣਾ ਪਸੰਦ ਹੁੰਦਾ ਹੈ।
ਅੱਜ ਅਸੀਂ ਤੁਹਾਨੂੰ ਆਸਾਨ ਤਰੀਕੇ ਨਾਲ ਘਰ ‘ਚ ਹੀ ਸੁਆਦ ਕੁਲਫੀ ਬਣਾਉਣਾ ਸਿਖਾਉਂਦੇ ਹਾਂ

ਸਿਹਤਮੰਦ ਕੁਲਫੀ ਬਣਾਉਣ ਲਈ ਤੁਹਾਨੂੰ ਫੁੱਲ ਕਰੀਮ ਵਾਲਾ ਦੁੱਧ, ਤਾਜ਼ਾ ਕਰੀਮ ਅਤੇ ਚੀਨੀ ਦੀ ਲੋੜ ਹੋਵੇਗੀ!

ਸਭ ਤੋਂ ਪਹਿਲਾਂ 1 ਲੀਟਰ ਦੁੱਧ ਨੂੰ ਉਬਾਲੋ, ਫਿਰ ਜਦੋਂ ਦੁੱਧ ਚੰਗੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਉਸ ਵਿਚ ਇਕ ਕੱਪ ਚੀਨੀ ਪਾਓ।

ਤੁਸੀਂ ਇਸ ‘ਚ ਕਾਜੂ, ਬਦਾਮ ਅਤੇ ਕੇਸਰ ਵਰਗੇ ਸੁੱਕੇ ਮੇਵੇ ਵੀ ਪਾ ਸਕਦੇ ਹੋ, ਫਿਰ ਇਸ ਨੂੰ ਘੱਟ ਗੈਸ ‘ਤੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਹ ਚੰਗੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਕੁਲਫੀ ਦੇ ਮੋਲਡ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। 4 ਤੋਂ 5 ਘੰਟੇ ਬਾਅਦ ਤੁਸੀਂ ਇਸ ਨੂੰ ਫਰਿੱਜ ‘ਚੋਂ ਕੱਢ ਕੇ ਖਾ ਸਕਦੇ ਹੋ।

Popular Articles