Friday, July 19, 2024

About Us

ਸਾਲ 2019 ‘ਚ ਸਥਾਪਿਤ ਸਕਾਈ ਨਿਊਜ਼ ਪੰਜਾਬ ਨਿਡਰ ਪੱਤਰਕਾਰੀ ਲਈ ਹਮੇਸ਼ਾ ਵਚਨਬੱਧ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ।

ਅਸੀਂ ਇੱਕ ਮਾਨਤਾ ਪ੍ਰਾਪਤ ਅਖ਼ਬਾਰ ਦੇ ਤੌਰ ‘ਤੇ ਰਜਿਸਟਰਾਰ ਆਫ਼ ਨਿਊਜ਼ਪੇਪਰਜ਼ ਫਾਰ ਇੰਡੀਆ (RNI) ਨਾਲ ਰਜਿਸਟਰਡ ਹਾਂ।

ਸਾਡੀ ਕਵਰੇਜ ਪੱਤਰਕਾਰੀ ਦੇ ਸਾਰੇ ਪਹਿਲੂਆਂ ਨੂੰ ਦਰਸਾਉਂਦੀ ਹੈ ਜਿਸ ਵਿੱਚ ਰਾਜਨੀਤੀ, ਨਿਆਂਪਾਲਿਕਾ, ਆਮ ਲੋਕਾਂ ਦੇ ਮਸਲੇ, ਕਾਰੋਬਾਰ ਅਤੇ ਵਾਤਾਵਰਣ ਵਰਗੇ ਅਹਿਮ ਮੁੱਦੇ ਸ਼ਾਮਲ ਹਨ। ਅਸੀਂ ਸਰਕਾਰ ਅਤੇ ਜਨਤਾ ਵਿਚਕਾਰ ਸਭ ਤੋਂ ਪ੍ਰਭਾਵਸ਼ਾਲੀ ਕੜੀ ਵਜੋਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਉੱਚ ਮਾਪਦੰਡਾਂ ਦੀ ਪਾਲਣਾ ਦੇ ਨਾਲ-ਨਾਲ ਸਥਾਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਸਾਡਾ ਟੀਚਾ ਸੋਸ਼ਲ ਮੀਡੀਆ ਦੀ ਅਖੰਡਤਾ ਨੂੰ ਬਰਕਰਾਰ ਰੱਖਣਾ ਹੈ।

 

Man Behind SkyNews Punjab

Karun Kaura, Editor In Chief’s Note

ਤੇਜ਼ੀ ਨਾਲ ਸੂਚਨਾ ਦੇ ਆਦਾਨ-ਪ੍ਰਦਾਨ ਦੇ ਇਸ ਯੁੱਗ ‘ਚ ਪੱਤਰਕਾਰੀ ਸਮਾਜ ਦੀ ਬੁਨਿਆਦੀ ਨੀਂਹ ਵਜੋਂ ਖੜ੍ਹੀ ਹੈ। ਪੱਤਰਕਾਰੀ ਸਿਰਫ ਤੱਥਾਂ ਦੀ ਰਿਪੋਰਟ ਕਰਨਾ ਹੀ ਨਹੀਂ ਸਗੋਂ ਇਮਾਨਦਾਰੀ, ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਦਰਸਾਉਂਦੀ ਹੋਈ ਆਵਾਜ਼ ਰਹਿਤ ਲੋਕਾਂ ਦੀ ਆਵਾਜ਼ ਬਣਨਾ ਹੈ ਤਾਂ ਕਿ ਉਹ ਵੀ ਲੋਕਤੰਤਰ ਵਿੱਚ ਅਰਥਪੂਰਨ ਹਿੱਸਾ ਲੈ ਸਕਣ। ਅਸੀਂ ਇੱਕ ਨਿਆਂਪੂਰਨ ਤੇ ਗਿਆਨਵਾਨ ਸੰਸਾਰ ‘ਚ ਵਿਚਰਦੇ ਹੋਏ ਲੋਕਾਂ ਦੇ ਮਾਰਗ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।