Friday, July 19, 2024
spot_imgspot_img

Top 5 This Week

spot_img

Related Posts

ਹੜ੍ਹ ਕਾਰਨ ਅਸਾਮ ‘ਚ 58 ਲੋਕਾਂ ਦੀ ਗਈ ਜਾਨ , 23 ਲੱਖ ਲੋਕ ਹੋਏ ਪ੍ਰਭਾਵਿਤ

ਸਕਾਈ ਨਿਊਜ਼ ਪੰਜਾਬ( 7 ਜੁਲਾਈ 2024)

ਮੀਂਹ ਪੈਣ ਮਗਰੋਂ ਅਸਾਮ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮੁਤਾਬਿਕ, ਅਸਾਮ ਵਿੱਚ ਪਿਛਲੇ ਮਹੀਨੇ ਹੜ੍ਹਾਂ ਕਾਰਨ 58 ਲੋਕਾਂ ਦੀ ਮੌਤ ਹੋਈ ਹੈ। ਜਦੋਂ ਕਿ 23 ਲੱਖ ਲੋਕ ਪ੍ਰਭਾਵਿਤ ਹੋਏ ਹਨ। ਜਨਤਾ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰਾਂ ਦੇ ਘਰ ਬਰਬਾਦ ਹੋ ਚੁੱਕੇ ਹਨ।ਸਾਰੇ ਰਸਤੇ ਬੰਦ ਹਨ। ਪਸ਼ੂਆਂ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਮਾਰਤਾਂ ਤੱਕ ਢਹਿ-ਢੇਰੀ ਹੋ ਗਈਆਂ ਹਨ। ਇੱਥੋਂ ਤੱਕ ਸੈਂਕੜੇ ਲੋਕ ਵੀ ਬੇਘਰ ਹੋ ਚੁੱਕੇ ਹਨ।

ਤੇਜ਼ਪੁਰ, ਨੇਮਾਤੀਘਾਟ, ਧੂਬਰੀ ਅਤੇ ਗੋਲਪਾੜਾ ‘ਚ ਬ੍ਰਹਮਪੁੱਤਰ ਅਤੇ ਹੋਰ 9 ਨਦੀਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਹੁਤ ਉਪਰ ਚਲਾ ਗਿਆ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਹੌਲੀ-ਹੌਲੀ ਪਾਣੀ ਦਾ ਪੱਧਰ ਘੱਟ ਰਿਹਾ ਹੈ।

577 ਰਾਹਤ ਕੈਂਪ ਵੀ ਬਣਾਏ ਗਏ :-
ਰਾਜ ਦੇ 27 ਜ਼ਿਲ੍ਹਿਆਂ ਵਿੱਚ 577 ਰਾਹਤ ਕੈਂਪ ਵੀ ਬਣਾਏ ਗਏ ਹਨ। ਮੌਜੂਦਾ ਸਮੇਂ ਵਿੱਚ 5,26,000 ਤੋਂ ਵੱਧ ਲੋਕਾਂ ਇਹਨਾਂ ਵਿੱਚ ਸ਼ਰਨ ਲੈ ਕੇ ਰਹਿ ਰਹੇ ਹਨ। ਇਸ ਤੋਂ ਇਲਾਵਾ ਭੋਜਨ ਅਤੇ ਹੋਰ ਸਹਾਇਤਾ ਲਈ ਵੰਡ ਕੇਂਦਰ ਵੀ ਬਣਾਏ ਗਏ ਹਨ। ਹੜ੍ਹ ਨੇ 107 ਮਾਲ ਖੇਤਰ ਅਧਿਨ 3,535 ਪਿੰਡ ਅਤੇ 68,768.5 ਹੈਲਟੇਅਰ ਫ਼ਸਲੀ ਰਕਬਾ ਪਾਣੀ ਵਿੱਚ ਡੁੱਬ ਗਿਆ ਹੈ।ਇਸ ਹੜ੍ਹ ਕਾਰਨ 1,549,161 ਪਸ਼ੂ ਪ੍ਰਭਾਵਿਤ ਹੋਏ ਹਨ ।
ਹੜ੍ਹ ਦੇ ਪਾਣੀ ‘ਚ 2 ਲੋਕ ਡੁੱਬ ਗਏ :
ਏਐਸਡੀਐਮਏ ਨੇ ਰਿਪੋਰਟ ਦਿੱਤੀ ਹੈ ਕਿ 6 ਜੁਲਾਈ ਨੂੰ ਚਰੀਦਿਓ ਜ਼ਿਲ੍ਹੇ ਵਿੱਚ ਦੋ ਲੋਕ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਸਨ। ਗੋਲਪਾੜਾ ਵਿੱਚ ਇੱਕ ਵਿਅਕਤੀ ਅਤੇ ਮੋਰੀਗਾਂਵ, ਸੋਨਿਤਪੁਰ ਅਤੇ ਤਿਨਸੁਕੀਆ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਧੂਬਰੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਉਸ ਤੋਂ ਬਾਅਦ ਕਾਚਰ ਅਤੇ ਦਰਾਂਗ ਹਨ। ASDMA ਦੀ ਰਿਪੋਰਟ ਹੈ ਕਿ 29 ਜ਼ਿਲ੍ਹਿਆਂ ਵਿੱਚ 2.396 ਮਿਲੀਅਨ ਲੋਕ ਹੜ੍ਹਾਂ ਦੀ ਇਸ ਦੂਜੀ ਲਹਿਰ ਤੋਂ ਪ੍ਰਭਾਵਿਤ ਹਨ।

ਧੂਬਰੀ ‘ਚ 797,918 ਲੋਕ, ਕਛਰ ‘ਚ 175,231 ਲੋਕ, ਦਾਰੰਗ ‘ਚ 163,218 ਲੋਕ, ਬਾਰਪੇਟਾ ‘ਚ 131,246 ਲੋਕ, ਗੋਲਾਘਾਟ ‘ਚ 109,470 ਲੋਕ, ਨਲਬਾੜੀ ‘ਚ 105,372 ਲੋਕ ਅਤੇ ਦੱਖਣੀ ਸਲਮਾੜਾ ‘ਚ 100,92 ਲੋਕ ਪ੍ਰਭਾਵਿਤ ਹੋਏ ਹਨ।

ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਗੁਹਾਟੀ ਦੇ ਜੋਤੀਨਗਰ ਵਿਖੇ ਅਭਿਨਾਸ਼ ਸਰਕਾਰ ਦੇ ਦੁਖੀ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਦੇ ਹੜ੍ਹਾਂ ਦੌਰਾਨ ਇੱਕ ਮੰਦਰ ਨੇੜੇ ਡਰੇਨ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋਣ ‘ਤੇ ਦੁੱਖ ਪ੍ਰਗਟ ਕੀਤਾ।

Popular Articles