Friday, July 19, 2024
spot_imgspot_img

Top 5 This Week

spot_img

Related Posts

ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਵਜ਼ਨ ਘਟਾਉਣ ਲਈ ਫਾਇਦੇਮੰਦ ਹੈ ਆਂਵਲਾ

ਸਕਾਈ ਨਿਊਜ਼ ਪੰਜਾਬ( 27 ਫਰਵਰੀ 2023)

ਹਰ ਰੋਜ਼ ਆਂਵਲਾ ਖਾਣਾ ਵੀ ਅੱਖਾਂ ਲਈ ਲਾਭਦਾਇਕ ਹੁੰਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਵੀ ਸਹਾਇਤਾ ਕਰਦਾ ਹੈ। ਆਂਵਲਾ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਮੋਤੀਆਬਿੰਦ ਅਤੇ ਰੈਟਿਨਲ ਵਿਕਾਰ ਨੂੰ ਹੱਲ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।

ਆਂਵਲਾ ਨੂੰ ਆਪਣੀ ਰੋਜ਼ਾਨਾ ਖੁਰਾਕ ‘ਚ ਸ਼ਾਮਲ ਕਰਨਾ ਸਮੁੱਚੀ ਸਿਹਤ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਮਹੱਤਵਪੂਰਨ ਹੈ। ਇਸ ਦਾ ਸੇਵਨ ਤੁਸੀਂ ਅਚਾਰ ਦੇ ਰੂਪ ਵਿੱਚ ਜਾਂ ਫਿਰ ਇਸ ਨੂੰ ਸੁੱਕਾ ਕੇ ਇਸ ਦੀਆਂ ਕੈਂਡੀ ਤਿਆਰ ਕਰਕੇ ਫਿਰ ਇਸ ਨੂੰ ਖਾ ਸਕਦੇ ਹੋ ਜਾਂ ਫਿਰ ਆਂਵਲੇ ਦਾ ਮੁਰੱਬਾ ਵੀ ਖਾ ਸਕਦੇ ਹੋ।

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ

ਆਂਵਲਾ ਖਾਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ। ਇਸ ਦੇ ਨਾਲ ਹੀ ਇਹ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਦਾ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਵੀ ਮਜ਼ਬੂਤ ​​ਕਰਦਾ ਹੈ।

ਆਂਵਲਾ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ।

ਆਂਵਲਾ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਇਹ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।
ਜ਼ਿਆਦਾ ਭਾਰ ਵਾਲੇ ਲੋਕਾਂ ਲਈ ਵੀ ਆਂਵਲਾ ਖਾਣਾ ਫਾਇਦੇਮੰਦ ਹੁੰਦਾ ਹੈ। ਅਸਲ ‘ਚ ਇਸ ‘ਚ ਕੈਲੋਰੀ ਘੱਟ ਹੁੰਦੀ ਹੈ, ਜਿਸ ਕਾਰਨ ਭਾਰ ਘੱਟ ਹੁੰਦਾ ਹੈ। ਆਂਵਲੇ ਦੀ ਮਦਦ ਨਾਲ ਮੈਟਾਬੋਲਿਜ਼ਮ ਨੂੰ ਵੀ ਵਧਾਇਆ ਜਾ ਸਕਦਾ ਹੈ।

Popular Articles