Friday, July 19, 2024
spot_imgspot_img

Top 5 This Week

spot_img

Related Posts

ਵੱਡੀ ਖ਼ਬਰ: John Cena ਨੇ ਕੀਤਾ WWE ਤੋਂ ਸੰਨਿਆਸ ਲੈਣ ਦਾ ਐਲਾਨ

ਸਕਾਈ ਨਿਊਜ਼ ਪੰਜਾਬ ( 7 ਜੁਲਾਈ 2024)

ਮਹਾਨ ਰੇਸਲਰ John Cena ਨੇ WWE ਤੋਂ ਸੰਨਿਆਨ ਦਾ ਐਲਾਨ ਕੀਤਾ ਹੈ।ਮਨੀ ਇਨ ਦ ਬੈਂਕ ਵਿੱਚ ਵਾਪਸੀ ਕਰਦੇ ਹੋਏ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ WWE ਨੂੰ ਅਲਵਿਦਾ ਆਖ ਦੇਣਗੇ। ਸਾਲ 2025 ਵਿੱਚ ਉਹ ਆਖਰੀ ਵਾਰ WWEਦੇ ਰਿੰਗ ਵਿੱਚ ਨਜ਼ਰ ਆਉਣਗੇ।
ਦੱਸ ਦਈਏ ਕਿ ਜਾਨ ਸੀਨਾ 16 ਵਾਰ ਦੇ ਵਿਸ਼ਵ ਚੈਂਪੀਅਨ ਹਨ।ਉਹਨਾਂ ਨੇ ਆਪਣੇ ਕਰੀਅਰ ਦੌਰਾਨ ਕਈ ਵਧੀਆ ਮੈਚ ਖੇਡੇ ਹਨ।

ਕੈਨੇਡਾ ਦੇ ਟੋਰਾਂਟੇ ‘ਚ ਆਯੋਜਿਤ WWE ਮਨੀ ਇਨ ਦਾ ਬੈਂਕ ਦੇ LIVE ਮੈਚ ਦੌਰਾਨ ਨੇ WWE ਤੋਂ ਸੰਨਿਆਸ ਲੈਣ ਦੀ ਗੱਲ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਾਨ ਸੀਨਾ ਨੇ ਕਿਹਾ ਕਿ ਅੱਜ ਦੀ ਰਾਤ ਮੈਂ ਅਧਿਕਾਰਿਕ ਰੂਪ ਨਾਲ WWE ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਇਸ ਦੌਰਾਨ WWE ਨੇ ਵੀਡਿਓ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ਾਂਝੀ ਕੀਤੀ। John Cena ਦੇ ਇਸ ਐਲਾਨ ਤੋਂ ਬਾਅਦ ਉਹਨਾਂ ਦੇ ਚਹੇਤੇ ਕਾਫ਼ੀ ਦੁਖੀ ਦਿਖਾਈ ਦਿੱਤੇ । ਚਹੇਤਿਆਂ ਨੇ ਭਾਵੁਕ ਹੋ ਕੇ ਲਿਖਿਆ ਕਿ ਉਹ John Cena ਨੂੰ ਯਾਦ ਕਰਨਗੇ ।

ਇਸ ਦੇ ਉਸ ਨੇ ਇਹ ਵੀ ਕਿਹਾ ਕਿ ਇਹ ਵਿਦਾਈ ਅੱਜ ਰਾਤ ਨਹੀਂ ਹੋਏਗੀ। ਮੈਂ ਪਹਿਲੀ ਵਾਰ ‘ ਰਹਾਂਗਾ ਅਤੇ ਇਹ ਇੱਕ ਇਤਿਹਾਸ ਬਣੇਗਾ।ਇਸ ਦੇ ਨਾਲ ਇਹ ਵੀ ਕਿਹਾ ਕਿ ਇਤਿਹਾਸ ਵਿੱਚ ਕਈ ਚੀਜ਼ਾਂ ਪਹਿਲੀ ਅਤੇ ਆਖਰੀ ਵਾਰ ਹੁੰਦੀਆਂ ਹਨ। ਉਸ ਨੇ ਕਿਹਾ ਕਿ 2025 ਐਲੀਮੀਨੇਸ਼ਨ ਚੈਂਬਰ ਮੇਰਾ ਆਖ਼ਰੀ ਹੋਏਗਾ। ਮੈਂ ਇੱਥੇ ਇਹੀ ਐਲਾਨ ਕਰਨ ਆਇਆ ਹਾਂ ਕਿ ਲਾਸ ਵੇਗਮ ਰੇਸਲਮੀਨੀਆ 2025 ਮੇਰਾ ਆਖਰੀ ਮੈਂਚ ਹੋਵੇਗਾ ।

ਜ਼ਿਕਰਯੋਗ ਹੈ ਕਿ 47 ਸਾਲ ਦੇ John Cena ਨੇ ਰੇਸਲਿੰਗ ਦੀ ਦੁਨੀਆ ਵਿੱਚ ਸਾਲ 2001 ਵਿੱਚ ਪੈਰ ਰੱਖਿਆ ਸੀ। WWE ਤੋਂ ਇਕਰਾਰਨਾਮਾ ਮਿਲਣ ਤੋਨ ਬਾਅਦ ਹੀ ਉਹਨਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ 2018 ਵਿੱਚ John Cena ਨੇ ਐਕਟਿੰਗ ਦੀ ਦੁਨੀਆਂ ਵਿੱਚ ਆਪਣੀ ਕਿਸਮਤ ਅਜ਼ਮਾਈ , ਕਈ ਹਾਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਕੀਤੀਆਂ। ਫ਼ਿਲਮੀ ਕਰੀਅਰ ਦੇ ਨਾਲ ਉਹ WWE ‘ਚ ਨਜ਼ਰ ਆਉਂਦੇ ਰਹੇ।

Popular Articles