Friday, July 19, 2024
spot_imgspot_img

Top 5 This Week

spot_img

Related Posts

ਰਾਤ ਸਮੇਂ ਚੌਲ ਖਾਣ ਨਾਲ ਹੋ ਸਕਦੀ ਸਿਹਤ ਖ਼ਰਾਬ ?

ਰਾਤ ਸਮੇਂ ਚੌਲ ਖਾਣ ਨਾਲ ਹੋ ਸਕਦੀ ਸਿਹਤ ਖ਼ਰਾਬ ?

ਸਕਾਈ ਨਿਊਜ਼ ਪੰਜਾਬ( 23- ਫਰਵਰੀ -2023)

ਰਾਤ ਸਮੇਂ ਚੌਲ ਖਾਣ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਤ ਸਮੇਂ ਚੌਲ ਖਾਣ ਨਾਲ ਸਰੀਰ ਵਿੱਚ ਕਿਹੜੀਆਂ ਸਮੱਸਿਆਵਾ ਪੈਦਾ ਹੋ ਸਕਦੀਆਂ ਨੇ। ਭਾਰਤੀ ਪਕਵਾਨਾਂ ਵਿੱਚ ਚੌਲਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ।ਵੱਖ-ਵੱਖ ਪਕਵਾਨ ਬਣਾਏ ਜਾਂਦੇ ਹਨ। ਜਿਵੇਂ ਉਬਲੇ ਹੋਏ ਚੌਲ ਜਾਂ ਬਿਰਯਾਨੀ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੌਲ ਖਾਣ ਦਾ ਸਹੀ ਸਮਾਂ ਕੀ ਹੈ? ਅਤੇ ਚੌਲ ਖਾਣ ਦਾ ਤਰੀਕਾ ਕੀ ਹੈ? ਤਾਂ ਜੋ ਇਸਨੂੰ ਪਚਣ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਇਹ ਵੀ ਦੱਸ ਦੱਸਾਂਗੇ ਕਿ ਕੀ ਅਸੀਂ ਰਾਤ ਨੂੰ ਚੌਲ ਖਾ ਸਕਦੇ ਹਾਂ ਜਾਂ ਨਹੀਂ?

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ ਤੁਸੀਂ ਕਿਸ ਵੇਲੇ ਚੌਲ ਖਾ ਰਹੇ ਹੋ, ਇਸ ਦਾ ਸਿੱਧਾ ਅਸਰ ਤੁਹਾਡੇ ਭਾਰ ‘ਤੇ ਪੈਂਦਾ ਹੈ। ਖੋਜ ਮੁਤਾਬਕ ਜਿਹੜੇ ਲੋਕ ਦਿਨ ਵਿਚ ਜ਼ਿਆਦਾ ਕੈਲੋਰੀ ਖਾਂਦੇ ਹਨ ਅਤੇ ਰਾਤ ਨੂੰ ਇਸ ਨੂੰ ਘੱਟ ਕਰਦੇ ਹਨ, ਉਹ ਭਾਰ ਘਟਾਉਣ ਵਿਚ ਜ਼ਿਆਦਾ ਸਫਲ ਹੁੰਦੇ ਹਨ।

ਜੇਕਰ ਤੁਸੀਂ ਰਾਤ ਨੂੰ ਚੌਲ ਖਾਣ ਹੀ ਲੱਗ ਪਏ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸਨੂੰ ਹੌਲੀ-ਹੌਲੀ ਅਤੇ ਪੂਰੀ ਤਰ੍ਹਾਂ ਚਬਾਓ, ਤਾਂ ਜੋ ਇਸ ਨੂੰ ਪੇਟ ਵਿਚ ਘੁਲਣ ਅਤੇ ਪਚਣ ਵਿਚ ਆਸਾਨੀ ਹੋਵੇਗੀ। ਅਜਿਹਾ ਕਰਨ ਨਾਲ ਪੇਟ ਅਤੇ ਅੰਤੜੀਆਂ ‘ਤੇ ਦਬਾਅ ਘੱਟ ਜਾਂਦਾ ਹੈ। ਦੇਰ ਰਾਤ ਚੌਲ ਖਾਣ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਖਾਸ ਤੌਰ ‘ਤੇ ਜੇਕਰ ਇਸ ਨੂੰ ਵੱਡੀ ਮਾਤਰਾ ਵਿੱਚ ਖਾਧਾ ਜਾਵੇ ਤਾਂ ਸਰੀਰ ਵਿੱਚ ਸ਼ੂਗਰ ਲੈਵਲ ਵਧਣ ਕਰਕੇ ਕੁਦਰਤੀ ਸਕ੍ਰੈਡੀਅਨ ਲੈਅ ਵਿੱਚ ਵਿਘਨ ਪੈ ਸਕਦਾ ਹੈ। ਜਿਸ ਕਾਰਨ ਨੀਂਦ ਦੀ ਕਮੀ ਹੋ ਸਕਦੀ ਹੈ।

ਚੌਲਾਂ ‘ਚ ਕਾਫੀ ਮਾਤਰਾ ‘ਚ ਕਾਰਬੋਹਾਈਡ੍ਰੇਟਸ ਹੁੰਦੇ ਹਨ, ਇਸ ਲਈ ਜੇਕਰ ਤੁਸੀਂ ਇਸ ਨੂੰ ਦੇਰ ਰਾਤ ਨੂੰ ਖਾਂਦੇ ਹੋ ਤਾਂ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜਿਵੇਂ ਸਰੀਰ ਵਿੱਚ ਬਲਗਮ ਬਣਨਾ।

Popular Articles