Friday, July 19, 2024
spot_imgspot_img

Top 5 This Week

spot_img

Related Posts

ਚੰਡੀਗੜ੍ਹ: ਸੈਕਟਰ-19 ਦੇ ਬੰਦ ਪਏ ਘਰ ‘ਚੋਂ ਸੋਨਾ, ਚਾਂਦੀ ਤੇ ਨਕਦੀ ਚੋਰੀ

ਚੰਡੀਗੜ੍ਹ : (8 ਜੁਲਾਈ 2024)

ਚੰਡੀਗੜ੍ਹ ਵਿੱਚ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ।ਪਹਿਲੀ ਘਟਨਾ ਵਿੱਚ ਸੈਕਟਰ 19 ਬੀ ਦੀ ਵਸਨੀਕ ਇੱਕ ਔਰਤ ਨੇ 5 ਜੁਲਾਈ ਨੂੰ ਆਪਣੇ ਤਾਲਾ ਲੱਗੇ ਘਰ ਦੇ ਵਿੱਚ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਤਿੰਨ ਸੋਨੇ ਦੀਆਂ ਚੇਨੀਆਂ, ਇੱਕ ਜੋੜੀ ਗਿੱਟਾ, ਇੱਕ ਚਾਂਦੀ ਦੀ ਚੂੜੀ, ਦੋ ਚਾਂਦੀ ਦੇ ਸਿੱਕੇ ਅਤੇ 20,000 ਰੁਪਏ ਚੋਰੀ ਹੋਏ ਸਨ। ਪੁਲੀਸ ਨੇ ਸੈਕਟਰ-19 ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 305 ਅਤੇ 331 (3) ਤਹਿਤ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਾਈਕਲ ਚੋਰੀ ਕਰਨ ਦੇ ਦੋਸ਼ ‘ਚ 20 ਸਾਲਾ ਨੌਜਵਾਨ ਕਾਬੂ
ਦੂਜੀ ਘਟਨਾ ਵਿੱਚ ਪੁਲੀਸ ਨੇ ਸੈਕਟਰ-40 ਸੀ ਵਾਸੀ ਇੱਕ 20 ਸਾਲਾ ਵਿਅਕਤੀ ਨੂੰ ਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸ਼੍ਰੀ ਰਾਮ ਵਾਸੀ ਡੱਡੂ ਮਾਜਰਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਆਸ਼ੀਸ਼ ਕੈਂਥਲਾ ਨੇ 27 ਜੂਨ ਨੂੰ ਉਸਦੇ ਘਰ ਦੇ ਬਾਹਰੋਂ ਉਸਦਾ ਸਾਈਕਲ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ।ਇਸ ਰਿਪੋਰਟ ਤੋਂ ਬਾਅਦ ਪੁਲਿਸ ਨੇ ਸੈਕਟਰ-39 ਥਾਣੇ ਵਿੱਚ ਬੀਐਨਐਸ ਦੀ ਧਾਰਾ 305ਏ ਤਹਿਤ ਕੇਸ ਦਰਜ ਕੀਤਾ ਸੀ।

Popular Articles