Friday, July 19, 2024
spot_imgspot_img

Top 5 This Week

spot_img

Related Posts

ਜਲੰਧਰ ‘ਚ ਅੱਜ ਸ਼ਾਮ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਦੋ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਜਲੰਧਰ (8 ਜੁਲਾਈ 2024)

ਅੱਜ ਯਾਨੀ ਕਿ ਸੋਮਵਾਰ ਸ਼ਾਮ ਕਰੀਬ 5 ਵਜੇ ਜਲੰਧਰ ਜ਼ਿਮਨੀ ਚੋਣ ਲਈ ਚੱਲ ਰਿਹਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਜਲੰਧਰ ਪੱਛਮੀ ਖੇਤਰ ਵਿੱਚ ਸ਼ਾਮ 5 ਵਜੇ ਤੋਂ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ ਤੇ ਸਾਰੇ ਪ੍ਰੋਗਰਾਮਾਂ ‘ਤੇ ਪੂਰਨ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਅੱਜ ਸ਼ਹਿਰ ਵਿੱਚ ਸ਼ਾਂਤਮਈ ਮਾਹੌਲ ਰਹੇਗਾ। ਇਹ ਸਭ ਕੁਝ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੋਵੇਗਾ।

ਵੋਟਿੰਗ ਤੋਂ ਪਹਿਲਾਂ 48 ਘੰਟਿਆਂ ਤੱਕ ਦੇ ਸਮੇਂ ਨੂੰ ਸਾਈਲੈਂਸ ਪੀਰੀਅਡ ਵਜੋਂ ਗਿਣਿਆ ਜਾਂਦਾ ਹੈ।
ਇਸ ਦੌਰਾਨ ਸਿਆਸੀ ਆਗੂ ਅਤੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਤਹਿਤ ਇਹ ਸਮਾਂ ਸੀਮਾ ਵੋਟਿੰਗ ਤੋਂ ਬਾਅਦ ਆਪਣੇ-ਆਪ ਖਤਮ ਹੋ ਜਾਂਦੀ ਹੈ। ਸ਼ਹਿਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਤੱਕ ਕੀਤੇ ਜਾ ਰਹੇ ਹਨ।

ਅੱਜ ਸ਼ਾਮ ਸਾਈਲੈਂਸ ਪੀਰੀਅਡ ਸ਼ੁਰੂ ਹੋਣ ਤੋਂ ਬਾਅਦ ਟੈਲੀਵਿਜ਼ਨ ਜਾਂ ਹੋਰ ਪਲੇਟਫਾਰਮਾਂ ‘ਤੇ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਚਲਾਉਣ ‘ਤੇ ਪਾਬੰਦੀ ਲੱਗ ਜਾਵੇਗੀ। ਧਾਰਾ 126 ਤਹਿਤ ਅਜਿਹੇ ਕਿਸੇ ਵੀ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਚੋਣ ਦੇ ਨਤੀਜੇ ਪ੍ਰਭਾਵਿਤ ਹੋਣ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ 8 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਬੰਦ ਰਹਿਣਗੇ । ਜੋੋ ਕਿ 10 ਜੁਲਾਈ ਨੂੰ ਸਾਮ 7 ਵਜੇ ਦੇ ਕਰੀਬ ਖੁੱਲ੍ਹਣਗੇ। ਇਸ ਦੌਰਾਨ ਜੇਕਰ ਕਿਸੇ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ਼ ਕਾਰਵਾਈ ਹੋਵੇਗੀ।

Popular Articles