Friday, July 19, 2024
spot_imgspot_img

Top 5 This Week

spot_img

Related Posts

ਪਿੰਜੌਰ ਨੇੜੇ ਪਲਟੀ ਹਰਿਆਣਾ ਰੋਡਵੇਜ਼ ਬੱਸ, 40 ਤੋਂ ਵੱਧ ਸਕੂਲੀ ਬੱਚੇ ਜਖ਼ਮੀ

ਪੰਚਕੂਲਾ ( 8 ਜੁਲਾਈ 2024)

ਪੰਚਕੂਲਾ ਦੇ ਪਿਜੌਰ ਦੇ ਪਿੰਡ ਨੌਲਟਾ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟਣ ਕਾਰਨ 40 ਤੋਂ ਵੱਧ ਸਕੂਲੀ ਬੱਚੇ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਤਰੁੰਤ ਹੀ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਦੇ ਨਾਗਰਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਰ ਇੱਕ ਮਹਿਲਾ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।

ਦੁਰਘਟਨਾ ਦਾ ਕਾਰਨ ਬੱਸ ‘ਚ ਜ਼ਿਆਦਾ ਸਵਾਰੀਆਂ, ਤੇਜ਼ ਰਫ਼ਤਾਰ ਅਤੇ ਸੜਕ ਦੀ ਖਸਤਾ ਹਾਲਤ ਦੱਸੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਜਿੱਥੇ ਪੰਚਕੂਲਾ ਦੇ ਕਾਲਕਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਪ੍ਰਦੀਪ ਚੌਧਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉਧਰ ਦੂਜੇ ਪਾਸੇ ਪਿੰਜੌਰ ਬੱਸ ਹਾਦਸੇ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਬੱਸ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਵੇਰੇ 2 ਨਵੀਆਂ ਬੱਸਾਂ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Popular Articles