Friday, July 19, 2024
spot_imgspot_img

Top 5 This Week

spot_img

Related Posts

ਇਸ ਸਮੇਂ ਖਾਓਗੇ ਮਖਾਣੇ ਤਾਂ ਹੋ ਸਕਦਾ ਸਰੀਰ ਨੂੰ ਨੁਕਸਾਨ

ਸਕਾਈ ਨਿਊਜ਼ ਪੰਜਾਬ (15 ਜਨਵਰੀ 2023)

ਮਖਾਣਾ ਸਾਡੇ ਸਰੀਰ ਲਈ ਅੰਮ੍ਰਿਤ ਵਰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਤੁਸੀਂ ਭੁੰਨ ਕੇ ਜਾਂ ਫਿਰ ਸਾਦਾ ਖਾ ਸਕਦੇ ਹਪ।ਮਖਾਣੇ ਦਾ ਸਵਾਦ ਲਾਜਵਾਬ ਲੱਗਦਾ ਹੈ। ਕੁਝ ਇਨ੍ਹਾਂ ਨੂੰ ਪੇਟ ਭਰਨ ਲਈ ਖਾਂਦੇ ਹਨ ਅਤੇ ਕੁਝ ਭਾਰ ਘਟਾਉਣ ਲਈ ਵੀ ਖਾਂਦੇ ਨੇ । ਪੋਸ਼ਕ ਤੱਤ, ਪ੍ਰੋਟੀਨ, ਫਾਈਬਰ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਮਖਾਣੇ ‘ਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਗਲੁਟਨ ਫ੍ਰੀ ਵੀ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਮਖਾਣੇ ਦਾ ਸੇਵਨ ਕੁਝ ਲੋਕਾਂ ਲਈ ਜਾਨਲੇਵਾ ਹੋ ਸਕਦਾ ਹੈ। ਜੀ ਹਾਂ, ਮਖਾਣੇ ਦਾ ਰੇਸ਼ਾ ਇਨ੍ਹਾਂ ਲੋਕਾਂ ਲਈ ਹਾਨੀਕਾਰਕ ਹੁੰਦਾ ਹੈ ਕਿਉਂਕਿ ਇਹ ਪਚਣ ‘ਚ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਅਤੇ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ਅਤੇ ਉਨ੍ਹਾਂ ਨੂੰ ਮਖਾਣੇ ਖਾਣ ਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ?

ਤੁਹਾਨੂੰ ਮਖਾਣਾ ਕਦੋਂ ਨਹੀਂ ਲੈਣਾ ਚਾਹੀਦਾ?
ਜੇਕਰ ਤੁਹਾਡਾ ਪੇਟ ਕਮਜ਼ੋਰ ਹੈ ਤਾਂ ਮਖਾਣੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਇਹ ਮਖਾਣੇ ਪੇਟ ਲਈ ਭਾਰੀ ਹੁੰਦੇ ਹਨ ਅਤੇ ਇਸ ਨੂੰ ਹਜ਼ਮ ਕਰਨਾ ਸੌਖਾ ਨਹੀਂ ਹੁੰਦਾ। ਇਸ ਦੇ ਰੇਸ਼ੇ ਨੂੰ ਹਜ਼ਮ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਜਦੋਂ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਇਹ ਪੇਟ ‘ਚੋਂ ਪਾਣੀ ਸੋਖਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ‘ਚ ਇਸ ਦੇ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਕਬਜ਼ ਹੋ ਸਕਦੀ ਹੈ ਅਤੇ ਪੇਟ ਦਰਦ ਅਤੇ ਬਲੋਟਿੰਗ ਆਦਿ ਵੀ ਹੋ ਸਕਦੇ ਹਨ। ਇਸ ਲਈ ਕਮਜ਼ੋਰ ਪਾਚਨ ਤੰਤਰ ਵਾਲੇ ਲੋਕਾਂ ਨੂੰ ਮਖਾਣੇ ਖਾਣ ਤੋਂ ਗੁਰੇਜ਼ ਕਰਨ ।

ਦਸਤ : ਦਸਤ ਹੋਣ ‘ਤੇ ਵੀ ਮਖਾਣੇ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਮਖਾਣੇ ਖਾਣ ਨਾਲ ਤੁਹਾਡੀ ਸਮੱਸਿਆ ਕਈ ਗੁਣਾ ਵੱਧ ਸਕਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇਸ ਸਥਿਤੀ ਵਿੱਚ ਮਖਾਣੇ ਖਾਣ ਤੋਂ ਬਚੋ

ਕਿਡਨੀ ਸਟੋਨ ਦੀ ਸਮੱਸਿਆ: ਕਿਡਨੀ ਸਟੋਨ ਦੀ ਸਮੱਸਿਆ ਹੋਣ ‘ਤੇ ਮਖਾਣੇ ਖਾਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ, ਕਿਡਨੀ ਸਟੋਨ ਦੀ ਸਮੱਸਿਆ ਸਰੀਰ ‘ਚ ਕੈਲਸ਼ੀਅਮ ਜ਼ਿਆਦਾ ਹੋਣ ਕਾਰਨ ਹੁੰਦੀ ਹੈ ਅਤੇ ਅਜਿਹੇ ‘ਚ ਕੈਲਸ਼ੀਅਮ ਨਾਲ ਭਰਪੂਰ ਮਖਾਣੇ ਦਾ ਸੇਵਨ ਇਸ ਸਮੱਸਿਆ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਇਸ ਲਈ ਜੇ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਮਖਾਣੇ ਖਾਣ ਤੋਂ ਪਰਹੇਜ਼ ਕਰੋ।

Popular Articles