Friday, July 19, 2024
spot_imgspot_img

Top 5 This Week

spot_img

Related Posts

ਦਸਤ ਲੱਗਦੇ ਹੀ ਜੇ ਖਾ ਲੈਂਦੇ ਹੋ ਦਵਾਈ ਤਾਂ ਆਹ ਆਰਟੀਕਲ ਜ਼ਰੂਰ ਪੜ੍ਹੋ

ਸਕਾਈ ਨਿਊਜ਼ ਪੰਜਾਬ 13 ਜਨਵਰੀ 2023

(ਦਸਤ) ਯਾਨੀ ਪੇਟ ਖਰਾਬ ਕਈ ਵਾਰ ਕਮਜ਼ੋਰੀ ਜਾਂ ਫਿਰ ਥਕਾਵਟ ਲਿਆਉਂਦਾ ਹੈ।ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਤੁਹਾਨੂੰ ਲੂਜ਼ ਮੋਸ਼ਨ ਫੂਡ ਪੋਇਜ਼ਨਿੰਗ ਕਾਰਨ ਹੋਣ।ਕਈ ਵਾਰ ਬਹੁਤ ਜ਼ਿਆਦਾ ਘਰ ਦਾ ਪਕਾਇਆ ਮਸਾਲੇਦਾਰ, ਤਲਿਆ ਜਾਂ ਫਿਰ ਭਾਰੀ ਭੋਜਨ ਖਾਣ ਨਾਲ ਪਾਚਨ ਕਿਿਰਆ ਵਿਗੜ ਜਾਂਦੀ ਹੈ ਅਤੇ ਲੂਜ਼ ਮੋਸ਼ਨ ਹੋਣ ਲੱਗਦੀ ਹੈ। ਜੇਕਰ ਲੂਜ਼ ਮੋਸ਼ਨ ਨਾਰਮਲ ਹੈ ਤਾਂ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ

ਲੂਜ਼ ਮੋਸ਼ਨ ਦੀ ਸਥਿਤੀ ਵਿੱਚ ਤੁਰੰਤ ਦਵਾਈ ਲੈਣੀ ਠੀਕ ਨਹੀਂ ਹੈ। ਲੂਜ਼ ਮੋਸ਼ਨ ਬਦਬੂਦਾਰ ਅਤੇ ਝੱਗ ਵਾਲੀ ਹੈ, ਜੇਕਰ ਇੱਕ ਤੋਂ ਦੋ ਲੂਜ਼ ਮੋਸ਼ਨ ਹੋਣ ਤਾਂ ਦਵਾਈ ਨਹੀਂ ਲੈਣੀ ਚਾਹੀਦੀ। ਇਸ ਦੀ ਬਜਾਏ ਜੇਕਰ ਦਵਾਈ ਲੈਣ ਦੀ ਲੋੜ ਹੈ, ਤਾਂ ਸਰੀਰ ਨੂੰ ਥੋੜਾ ਜਿਹਾ ਡੀਟੌਕਸ ਹੋਣ ਤੋਂ ਬਾਅਦ ਹੀ ਲੈਣੀ ਚਾਹੀਦੀ ਹੈ

ਜਦੋਂ ਵੀ ਸਰੀਰ ਵਿੱਚ ਬਹੁਤ ਜ਼ਿਆਦਾ ਜ਼ਹਿਰੀਲੇ ਪਦਾਰਥ ਇਕੱਠੇ ਹੁੰਦੇ ਹਨ, ਤਾਂ ਇਹ ਉਹਨਾਂ ਨੂੰ ਬਾਹਰ ਕੱਢਣ ਲਈ ਪ੍ਰਤੀਕਿਿਰਆ ਕਰਦਾ ਹੈ। ਨਤੀਜੇ ਵਜੋਂ, ਕਈ ਵਾਰ ਲੂਜ਼ ਮੋਸ਼ਨ ਯਾਨੀ ਦਸਤ ਹੋਣ ਲੱਗਦੇ ਹਨ। ਅਜਿਹੇ ‘ਚ ਕੈਮਿਸਟ ਤੋਂ ਤੁਰੰਤ ਦਵਾਈ ਲੈਣ ਨਾਲ ਦਸਤ ਬੰਦ ਹੋ ਜਾਂਦੇ ਹਨ ਅਤੇ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਹੀਂ ਨਿਕਲ ਪਾਉਂਦੇ। ਇੱਕ ਜਾਂ ਦੋ ਵਾਰ ਸਰੀਰ ਨੂੰ ਪੂਰੀ ਤਰ੍ਹਾਂ ਡੀਟੌਕਸ ਹੋਣ ਤੋਂ ਬਾਅਦ ਹੀ ਦਵਾਈ ਲਓ।

ਜਦੋਂ ਵੀ ਦਸਤ ਜਾਂ ਲੂਜ਼ ਮੋਸ਼ਨ ਹੋਵੇ, ਸਰੀਰ ਨੂੰ ਹਾਈਡਰੇਟ ਕਰੋ ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖੇ ਜਿਵੇਂ ਕਿ ਚੌਲਾਂ ਦੀ ਪਿੱਛ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਦਸਤ ਨੂੰ ਰੋਕਣਾ ਆਸਾਨ ਹੋ ਜਾਂਦਾ ਹੈ।

Popular Articles