Saturday, July 20, 2024
spot_imgspot_img

Top 5 This Week

spot_img

Related Posts

ਜਲਦ ਵਤਨ ਵਾਪਸ ਆਉਣਗੇ ਰੂਸੀ ਫੌਜ ‘ਚ ਭਰਤੀ ਕੀਤੇ ਭਾਰਤੀ, ਪੀਐੱਮ ਮੋਦੀ ਨੇ ਪੁਤਿਨ ਕੋਲ ਉਠਾਇਆ ਸੀ ਮੁੱਦਾ

ਦਿੱਲੀ (9 ਜੁਲਾਈ 2024)

ਭਾਰਤ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਰੂਸੀ ਫੌਜ ਵਿੱਚ ਭਰਤੀ ਭਾਰਤੀਆਂ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ, ਰੂਸ ਨੇ ਭਾਰਤੀ ਨਾਗਰਿਕਾਂ ਨੂੰ ਛੁੱਟੀ ਦੇਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦਾ ਫ਼ੈਸਲਾ ਲਿਆ ਹੈ।

ਜਦੋਂ ਤੋਂ ਰੂਸ-ਯੂਕਰੇਨ ਵਿਚਾਲੇ ਯੁੱਧ ਸ਼ੁਰੂ ਹੋਇਆ ਹੈ, ਭਾਰਤ ਰੂਸ ‘ਤੇ ਰੂਸੀ ਫੌਜ ਵਿਚ ਸੇਵਾ ਕਰ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਦਬਾਅ ਬਣਾ ਰਿਹਾ ਹੈ ਅਤੇ ਯੁੱਧ ਖੇਤਰ ਵਿੱਚ ਭਾਰਤੀਆਂ ਬਾਰੇ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਹੈ। ਰਿਪੋਰਟਾਂ ਮੁਤਾਬਕ ਰੂਸੀ ਫੌਜ ਵਿੱਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਭਰਤੀ ਕੀਤਾ ਗਿਆ ਸੀ।

ਰੂਸ-ਯੂਕਰੇਨ ਯੁੱਧ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ :
ਰੂਸ-ਯੂਕਰੇਨ ਯੁੱਧ ਵਿਚਾਲੇ ਜੰਗ ਦੌਰਾਨ ਧੋਖੇ ਨਾਲ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ।ਅਜਿਹੇ ਇਲਜ਼ਾਮ ਰੂਸ ਵਿੱਚ ਫਸੇ ਭਾਰਤੀ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡਿਓਜ਼ ਸ਼ੇਅਰ ਕਰਕੇ ਲਗਾਏ ਸਨ।ਜਿਸ ਤੋਂ ਬਾਅਦ ਇਹ ਮੁੱਦਾ ਕਾਫ਼ੀ ਭੱਖਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੂਨ ‘ਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ‘ਚ ਰੂਸੀ ਫੌਜ ‘ਚ ਭਰਤੀ ਦੋ ਭਾਰਤੀ ਨਾਗਰਿਕ ਮਾਰੇ ਗਏ ਸਨ। ਭਾਰਤ ਨੇ ਰੂਸੀ ਫੌਜ ਵਿੱਚ ਸੇਵਾ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਅਤੇ ਵਾਪਸੀ ਦਾ ਮੁੱਦਾ ਉਠਾਇਆ ਹੈ।

ਐੱਸ ਜੈਸ਼ੰਕਰ ਨੇ ਕਿਹਾ ਸੀ, ‘ਕਈ ਭਾਰਤੀ ਰੂਸੀ ਫੌਜ ਦੀਆਂ ਸੇਵਾਵਾਂ ‘ਚ ਤਾਇਨਾਤ ਕੀਤੇ ਗਏ ਹਨ, ਸਾਨੂੰ ਉਨ੍ਹਾਂ ਦੇ ਵਾਪਸ ਆਉਣ ‘ਤੇ ਹੀ ਪੂਰੇ ਹਾਲਾਤਾਂ ਦਾ ਪਤਾ ਲੱਗੇਗਾ। ਪਰ, ਹਾਲਾਤ ਜੋ ਵੀ ਹੋਣ ਇਹ ਸਾਡੇ ਲਈ ਚੰਗੀ ਗੱਲ ਨਹੀਂ ਹੈ ਕਿ ਭਾਰਤੀ ਨਾਗਰਿਕ ਇਸ ਤਰੀਕੇ ਕਿਸੇ ਹੋਰ ਦੇਸ਼ ਦੀ ਫੌਜ ਵਿੱਚ ਸੇਵਾਵਾਂ ਨਿਭਾਉਣ ।

Popular Articles