Friday, July 19, 2024
spot_imgspot_img

Top 5 This Week

spot_img

Related Posts

ਜਾਣੋ ਭੁੰਨੇ ਹੋਏ ਅਮਰੂਦ ਖਾਣ ਦੇ ਫਾਇਦੇ

ਸਕਾਈ ਨਿਊਜ਼ ਪੰਜਾਬ ( 30 ਮਾਰਚ 2023)

ਜਦੋਂ ਤੁਸੀਂ ਅਮਰੂਦ ਨੂੰ ਭੁੰਨ ਕੇ ਖਾਂਦੇ ਹੋ ਤਾਂ ਇਸ ਦੇ ਗੁਣ ਵੱਧ ਜਾਂਦੇ ਹਨ। ਜਿਵੇਂ ਕਿ ਇਸ ਦੇ ਕੁੱਝ ਐਂਟੀਆਕਸੀਡੈਂਟਸ ਵੱਧ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਪੇਟ ਫੁੱਲਣ ਦੀ ਸਮੱਸਿਆ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ। ਅਜਿਹੇ ‘ਚ ਭੁੰਨਿਆ ਅਮਰੂਦ ਖਾਣਾ ਤੁਹਾਡੇ ਪੇਟ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।

ਭੁੰਨਿਆ ਅਮਰੂਦ ਖਾਣਾ ਖੰਘ ਅਤੇ ਛਾਤੀ ਜਾਮ ਦਾ ਸਭ ਤੋਂ ਪੁਰਾਣਾ ਇਲਾਜ ਹੈ। ਇਹ ਬਲਗਮ ਨੂੰ ਪਿਘਲਾਉਣ ਅਤੇ ਛਾਤੀ ਜਾਮ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਅਮਰੂਦ ਖਾਣਾ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੁੰਦਾ ਹੈ, ਜਿਨ੍ਹਾਂ ਦੀ ਈਓਸਿਨੋਫਿਲਜ਼ ਵਧ ਜਾਂਦੀ ਹੈ। ਇਹ ਇਸ ਸਮੱਸਿਆ ਨੂੰ ਤੇਜ਼ੀ ਨਾਲ ਘੱਟ ਕਰਨ ਵਿੱਚ ਮਦਦਗਾਰ ਹੈ।

ਪੁਰਾਣੇ ਸਮਿਆਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਭੁੰਨਿਆ ਅਮਰੂਦ ਖਾਣ ਨਾਲ ਸਰੀਰ ਵਿੱਚ ਛੂਤ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ। ਅਜਿਹੇ ‘ਚ ਜਦੋਂ ਮੌਸਮ ਬਦਲ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਖਾ ਕੇ ਜ਼ੁਕਾਮ ਅਤੇ ਖਾਂਸੀ ਤੋਂ ਬਚ ਸਕਦੇ ਹੋ।

ਜੇਕਰ ਕਿਸੇ ਨੂੰ ਐਲਰਜੀ ਹੈ ਤਾਂ ਇਸ ਸਥਿਤੀ ‘ਚ ਭੁੰਨਿਆ ਅਮਰੂਦ ਦਾ ਸੇਵਨ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਅਸਲ ‘ਚ ਐਲਰਜੀ ਦੀ ਸਮੱਸਿਆ ਉਨ੍ਹਾਂ ਲੋਕਾਂ ‘ਚ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ‘ਚ ਹਿਸਟਾਮਾਈਨ ਵਧ ਜਾਂਦੀ ਹੈ। ਅਜਿਹੇ ‘ਚ ਤੁਸੀਂ ਭੁੰਨਿਆ ਅਮਰੂਦ ਖਾ ਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।

ਅਸਲ ‘ਚ ਇਸ ਤੋਂ ਨਿਕਲਣ ਵਾਲਾ ਐਕਸਟ੍ਰੈਕਟ ਪੇਟ ‘ਚ ਐਸੀਡਿਕ pH ਨੂੰ ਘੱਟ ਕਰਦਾ ਹੈ, ਜਿਸ ਨਾਲ ਬਲੋਟਿੰਗ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਬੱਚਿਆਂ ਵਿੱਚ ਪੇਟ ਫੁੱਲਣ ਨਾਲ ਜੁੜੇ ਦਰਦ ਨੂੰ ਵੀ ਘਟਾਉਂਦਾ ਹੈ।

Popular Articles