Saturday, July 20, 2024
spot_imgspot_img

Top 5 This Week

spot_img

Related Posts

ਕੁਲਗਾਮ: ਮੁਠਭੇੜ ‘ਚ 6 ਅੱਤਵਾਦੀ ਢੇਰ, ਦੋ ਜਵਾਨ ਸ਼ਹੀਦ

ਸਕਾਈ ਨਿਊਜ਼ ਪੰਜਾਬ ( 7 ਜੁਲਾਈ 2024 )

ਇੱਕ ਵਾਰ ਫਿਰ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਭਾਰਤੀ ਫੌਜ ਦੇ ਕੈਂਪ ਉੱਤੇ ਦਹਿਸ਼ਤਗਰਦੀ ਹਮਲਾ ਹੋਇਆ ਹੈ। ਮਾਂਝਕੋਟ ਖੇਤਰ ਦੇ ਪਿੰਡ ਗਲੂਟੀ ਵਿੱਚ ਅੱਤਵਾਦੀਆਂ ਨੇ ਫੌਜ ਦੀ ਚੌਂਕੀ ‘ਤੇ ਤਾਇਨਾਤ ਜਵਾਨਾਂ ‘ਤੇ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ 2 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਵੀ ਮਿਲੀ ਹੈ। ਤਾਂ ਦੋਹਾਂ ਪਾਸਿਓ ਜਵਾਬੀ ਫਾਇਰਿੰਗ ਇਸ ਦੌਰਾਨ ਕੀਤੀ ਗਈ ਹੈ।ਇਹ ਹਮਲਾ ਜਿਹੜਾ ਹੈ ਸਵੇਰੇ ਕਰੀਬ 3.50 ਮਿੰਟ ‘ਤੇ ਹੋਇਆ ਹੈ। ਮੁਠਭੇੜ ਦੇ ਦੌਰਾਨ ਸੁਰੱਖਿਆ ਬਲਾਂ ਨੇ ਵੀ 6 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਅੱਤਵਾਦੀਆਂ ਨੂੰ ਫੜ੍ਹਨ ਲਈ ਫੌਜ ਤੇ ਪੁਲਿਸ ਨੇ ਇਲਾਕੇ ‘ਚ ਸਰਚ ਅਭਿਆਨ ਸ਼ੁਰੂ ਕੀਤਾ ਹੈ।

ਇਸ ਤੋਂ ਪਹਿਲਾਂ ਫੌਜ ਦੇ ਦੋ ਵੱਖ-ਵੱਖ ਥਾਵਾਂ ‘ਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲੀ ਸੀ। ਉਸਦੇ ਬਾਅਦ ਫੌਜ ਨੇ ਦਹਿਸ਼ਤਗਰਦ ਵਿਰੋਧੀ ਮੁਹਿੰਮ ਚਲਾਈ ਸੀ। ਇਸ ਦੌਰਾਨ ਹੀ ਫੌਜ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਹੋਈ ਹੈ । ਇਸ ਮੁਠਭੇੜ ਨੂੰ ਲੈ ਕੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਜਿਲ੍ਹੇ ਦੇ ਫ੍ਰਿਸਲ ਚਿਤ੍ਰਿਗਮ ਇਲਾਕੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਮੁਠਭੇੜ ਹੋਈ।

ਦੱਸਣਯੋਗ ਹੈ ਕਿ ਕਿ ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦ ਹਮਲਿਆਂ ਦੀਆਂ ਕਈ ਘਟਨਾਵਾਂ ਹਨ। ਇਸ ਤੋਂ ਪਹਿਲਾਂ 27 ਜੂਨ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੰਦੋਹ, ਭਦਰਵਾਹ ਸੈਕਟਰ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿੱਚ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਸੀ । 9 ਜੂਨ ਦੀ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਤਵਾਦੀ ਹਮਲੇ ਦੇ ਬਾਅਦ ਤੀਰਥਯਾਤ੍ਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ ਸੀ ! ਜਿਸ ਵਿੱਚ ਘੱਟੋਂ-ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ।

Popular Articles