Wednesday, September 18, 2024

Top 5 This Week

spot_img

Related Posts

ਧਮਾਕੇਦਾਰ ਸਕ੍ਰੀਨ ਪ੍ਰੇਜ਼ੈਂਸ ਦੇ ਨਾਲ ਸੁੱਚਾ ਸੂਰਮਾ ਦਾ ਨਵਾਂ ਪੋਸਟਰ ਜਾਰੀ

ਮੋਹਾਲੀ (25 ਅਗਸਤ 2024)

ਬੱਬੂ ਮਾਨ ਅਭਿਨੀਤ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ , ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।ਅੱਜ ਇਸ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਗਿਆ।ਇਸ ਪੋਸਟਰ ਵਿੱਚ ਇਸ ਫਿਲਮ ਦੀ ਸਟਾਰ ਕਾਸਟ ਨੂੰ ਵਿਖਾਇਆ ਗਿਆ ਹੈ, ਅਤੇ ਇਹ ਇੱਕ ਸਿਤਾਰਿਆਂ ਨਾਲ ਭਰਪੂਰ ਫਿਲਮ ਹੈ ।

ਪੋਸਟਰ ਵਿੱਚ ਸ਼ਕਤੀ, ਹੌਂਸਲਾ, ਗੁੱਸਾ, ਡਰਾਮਾ ਅਤੇ ਬੇਹਿਸਾਬ ਐਕਸ਼ਨ ਦੀ ਝਲਕ ਮਿਲਦੀ ਹੈ।ਇਸ ਪੋਸਟਰ ਦੇ ਜਾਰੀ ਹੋਣ ਨਾਲ ਹੀ ਨਿਰਮਾਤਾਵਾਂ ਨੇ ਟ੍ਰੇਲਰ ਦੀ ਰਿਲੀਜ਼ ਦਾ ਸੰਕੇਤ ਦਿੱਤਾ ਹੈ।ਦਰਸ਼ਕ ਬੱਬੂ ਮਾਨ ਨੂੰ ਸੁੱਚਾ ਸੂਰਮਾ ਦੇ ਰੂਪ ਵਿੱਚ ਦੇਖਣ ਲਈ ਬੇਸਬਰ ਤੇ ਉਤਸੁਕ ਹਨ।

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਹੈ।

ਸੁੱਚਾ ਸਿੰਘ ਦੇ ਜੀਵਨ ਵਿੱਚ ਇਕ ਐਸੀ ਘਟਨਾ ਵਾਪਰੀ ਜਿਸ ਨੇ ਉਹ ਦਾ ਕਿਰਦਾਰ ਹੀ ਬਦਲ ਦਿੱਤਾ, ਅਤੇ ਉਹ ਸੁੱਚਾ ਸੂਰਮਾ ਬਣ ਗਿਆ ।ਇਹ ਇੱਕ ਦੇਖਣ ਵਾਲੀ ਕਹਾਣੀ ਹੈ।

ਇਹ ਫਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਸ ਦੇ ਜੀਵਨ ਵਿੱਚ ਆਉਣ ਵਾਲੀਆਂ ਉਹਨਾਂ ਘਟਨਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਉਸਨੂੰ ਇੱਕ ਡਾਕੂ ਵਿੱਚ ਬਦਲ ਦਿੱਤਾ।ਸਾਊਂਡ ਅਤੇ ਦ੍ਰਿਸ਼ ਦੇ ਮਾਮਲੇ ਵਿੱਚ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਵਾਲਾ ਅਨੁਭਵ ਹੈ।

ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਲਿਵਿੰਗਲੈਜੈਂਡ ਬੱਬੂ ਮਾਨ ਨਜ਼ਰ ਆਉਣਗੇ।ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਖਸ਼ਾਓ ਸਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।

ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ।ਪਾਵਰ ਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ।

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ .ਪੀਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ।ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ।ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

Popular Articles