Saturday, July 20, 2024
spot_imgspot_img

Top 5 This Week

spot_img

Related Posts

ਆਖਿਰਕਾਰ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਘਟ ਗਈਆਂ ਮੁਸ਼ਕਿਲਾਂ, ਹਾਈਕੋਰਟ ਨੇ ਨਾਲ ਹੀ ਕਰ ਦਿੱਤੀ ਅਹਿਮ ਟਿੱਪਣੀ

ਚੰਡੀਗੜ੍ਹ (8 ਜੁਲਾਈ 2024)

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਰਾਹਤ ਦਿੰਦਿਆਂ ਹਾਈਕੋਰਟ ਨੇ ਅਹਿਮ ਟਿੱਪਣੀ ਕਰਦਿਆਂ ਇਹ ਵੀ ਕਿਹਾ ਹੈ ਕਿ “ਧਾਰਮਿਕ ਭਾਵਨਾਵਾਂ ਅਤੇ ਧਾਰਮਿਕ ਵਿਸ਼ਵਾਸ ਇੰਨੇ ਵੀ ਨਾਜ਼ੁਕ ਨਹੀਂ ਕਿ ਅਜਿਹੀ ਗੱਲ ਦੇ ਨਾਲ ਆਹਤ ਹੋ ਜਾਣ ”

ਦਰਅਸਲ 2021 ਦੌਰਾਨ ਨਕੋਦਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸੰਬੰਧਿਤ ਕੇਸ ਵਿੱਚ ਹਾਈਕੋਰਟ ਨੇ ਉਨ੍ਹਾਂ ਖਿਲਾਫ ਦਰਜ ਕੀਤੀ ਸ਼ਿਕਾਇਤ ਨੂੰ ਰੱਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸ਼ਿਕਾਇਤ ਨੂੰ ਨਕੋਦਰ ਅਦਾਲਤ ਨੇ ਇਸ ਸਾਲ 22 ਫਰਵਰੀ ਨੂੰ ਰੱਦ ਕਰ ਦਿੱਤਾ ਸੀ ਪਰ ਸ਼ਿਕਾਇਤਕਰਤਾ ਨੇ ਨਕੋਦਰ ਅਦਾਲਤ ਵੱਲੋਂ ਸ਼ਿਕਾਇਤ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ। ਹੁਣ ਹਾਈਕੋਰਟ ਦੇ ਜਸਟਿਸ ਸੰਦੀਪ ਮੌਦਗਿਲ ਨੇ ਸ਼ਿਕਾਇਤਕਰਤਾ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਸ਼ਿਕਾਇਤਕਰਤਾ ਦੇ ਵਕੀਲ ਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਹੁਣ ਉਹ ਹਾਈਕੋਰਟ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕਰਨਗੇ। ਪਟੀਸ਼ਨਰ ਹਰਜਿੰਦਰ ਸਿੰਘ ਉਰਫ਼ ਝੀਂਡਾ ਨੇ ਅਗਸਤ, 2021 ਨੂੰ ਧਾਰਾ 295-ਏ ਅਧੀਨ ਧਾਰਾ 26 ਤਹਿਤ ਦੋਸ਼ਾਂ ਵਾਲੀ FIR ਨਕੋਦਰ ਸਿਟੀ ਪੁਲਿਸ ਸਟੇਸ਼ਨ ਵਿਖੇ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਗੁਰਦਾਸ ਮਾਨ ‘ਤੇ ਆਰੋਪ ਲਾਏ ਗਏ ਸਨ ਕਿ ਇੱਕ ਵਾਇਰਲ ਵੀਡੀਓ ਵਿੱਚ ਮਾਨ ਨੇ ਇਹ ਕਿਹਾ ਸੀ ਕਿ ਨਕੋਦਰ ਵਾਲੇ ਲਾਡੀ ਸ਼ਾਹ, ਗੁਰੂ ਅਮਰਦਾਸ ਜੀ ਦੇ ਵੰਸ਼ਜ ਸਨ।

ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਇਹ ਬਿਆਨ, ਤੱਥ ਅਤੇ ਇਤਿਹਾਸਕ ਤੌਰ ‘ਤੇ ਗਲਤ ਹੈ।
ਦੱਸ ਦੇਈਏ ਕਿ ਜਲੰਧਰ ਦੇ ਨਕੋਦਰ ‘ਚ ਆਯੋਜਿਤ ਇਕ ਮੇਲੇ ਦੌਰਾਨ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਿੱਖ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਇਕ ਹੀ ਵੰਸ਼ ਦੇ ਸਨ, ਜਿਸ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ ਸਨ। ਉਨ੍ਹਾਂ ਵਿਰੁੱਧ 26 ਅਗਸਤ 2021 ਨੂੰ ਨਕੋਦਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਉਦੋਂ ਗੁਰਦਾਸ ਮਾਨ ਨੇ ਜਨਤਕ ਤੌਰ ‘ਤੇ ਮੁਆਫੀ ਵੀ ਮੰਗੀ ਸੀ। ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਸੀ।

ਪਰ ਹੁਣ ਆਖਿਰਕਾਰ ਗੁਰਦਾਸ ਮਾਨ ਨੂੰ ਇਸ ਮਾਮਲੇ ‘ਚ ਰਾਹਤ ਮਿਲ ਗਈ ਹੈ ਪਰ ਫਿਰ ਵੀ ਸ਼ਿਕਾਇਤਕਰਤਾ ਦੇ ਵਕੀਲ ਵੱਲੋਂ ਇਸ ਫੈਸਲੇ ਖ਼ਿਲਾਫ਼ ਸੁਪ੍ਰੀਮ ਕੋਰਟ ਤੱਕ ਜਾਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ।

Popular Articles