Friday, July 19, 2024
spot_imgspot_img

Top 5 This Week

spot_img

Related Posts

ਖਾਣ ਤੋਂ ਪਹਿਲਾਂ ਲੀਚੀ ਨੂੰ ਪਾਣੀ ‘ਚ ਭਿਓ ਕੇ ਕਿਉਂ ਰੱਖਦੇ ਨੇ? ਜਾਣੋ ਕਾਰਨ

ਸਕਾਈ ਨਿਊਜ਼ ਪੰਜਾਬ ( 31 ਮਾਰਚ 2023 )

ਲੀਚੀ ਇੱਕ ਮੌਸਮੀ ਫਲ ਹੈ ਜਿਸਦੀ ਕਾਸ਼ਤ ਬਹੁਤ ਸਾਰੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ। ਜੋ ਦੇਖਣ ਅਤੇ ਸਵਾਦ ਵਿਚ ਬਹੁਤ ਵਧੀਆ ਹਨ। ਲੀਚੀ ਦਾ ਗੋਲ ਆਕਾਰ ਅਤੇ ਚਮਕਦਾਰ ਚਮੜੀ ਹੁੰਦੀ ਹੈ, ਮਿੱਠੀ ਅਤੇ ਰਸ ਨਾਲ ਭਰਪੂਰ ਹੁੰਦੀ ਹੈ।

ਲੀਚੀ ਵਿੱਚ ਹਾਈ ਲੈਵਲ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਸ ਦੇ ਨਾਲ ਹੀ ਇਹ ਗੰਭੀਰ ਬਿਮਾਰੀਆਂ ਦੇ ਖਤਰੇ ਤੋਂ ਵੀ ਬਚਾਉਂਦਾ ਹੈ।

ਲੀਚੀ ਨੂੰ ਖਾਣ ਤੋਂ ਪਹਿਲਾਂ ਇਸ ਕਾਰਨ ਪਾਣੀ ‘ਚ ਭਿਓਂ ਕੇ ਰੱਖਿਆ ਜਾਂਦਾ ਹੈ।

ਖਾਲੀ ਪੇਟ ਲੀਚੀ ਖਾਣ ਨਾਲ ਤੁਸੀਂ ਗੰਭੀਰ ਰੂਪ ਨਾਲ ਬੀਮਾਰ ਹੋ ਸਕਦੇ ਹੋ। ਕਿਉਂਕਿ ਇਸ ਵਿੱਚ ਹਾਈਪੋਗਲਾਈਸਿਨ ਏ ਅਤੇ ਮੈਥਾਈਲੀਨ ਸਾਈਕਲੋਪ੍ਰੋਪਾਈਲ ਗਲਾਈਸੀਨ (ਐਮਸੀਪੀਜੀ) ਮੌਜੂਦ ਹੁੰਦੇ ਹਨ। ਜਿਸ ਨਾਲ ਖੂਨ ‘ਚ ਸ਼ੂਗਰ ਲੈਵਲ ਘੱਟ ਹੋਣ ਲੱਗਦਾ ਹੈ। ਲੀਚੀ ਗਰਮੀਆਂ ਵਿੱਚ ਮਿਲਣ ਵਾਲੇ ਫਲਾਂ ਵਿੱਚੋਂ ਇੱਕ ਹੈ।

NIH ਦੇ ਅਨੁਸਾਰ, ਲੀਚੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸਨੂੰ ਖਾਣ ਤੋਂ ਪਹਿਲਾਂ ਪਾਣੀ ਵਿੱਚ ਭਿਓਂ ਕੇ ਰੱਖਿਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਸਿੱਧਾ ਖਾਂਦੇ ਹੋ ਤਾਂ ਇਹ ਤੁਹਾਡੇ ਪੇਟ ਦੀ ਗਰਮੀ ਨੂੰ ਵਧਾ ਸਕਦਾ ਹੈ। ਜਿਸ ਕਾਰਨ ਸਰੀਰ ਉੱਤੇ ਦਾਣੇ ਹੋ ਸਕਦੇ ਹਨ। ਇਸ ਨਾਲ ਪੇਟ ਵੀ ਖਰਾਬ ਵੀ ਹੋ ਸਕਦਾ ਹੈ। ਕੁਝ ਲੋਕ ਪੂਰਾ ਸਾਲ ਇਸ ਦਾ ਇੰਤਜ਼ਾਰ ਕਰਦੇ ਹਨ, ਜਦਕਿ ਕੁਝ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਬਿਹਾਰ ‘ਚ ਹਰ ਸਾਲ ਕਈ ਲੋਕਾਂ ਦੀ ਇਸ ਨੂੰ ਖਾਣ ਨਾਲ ਮੌਤ ਹੋ ਜਾਂਦੀ ਹੈ।

ਲੀਚੀ ਦੇ ਗੁੱਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ

ਲੀਚੀ ਦੇ ਗੁੱਦੇ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ ਜੋ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਲੀਚੀ ਨੂੰ ਪ੍ਰਾਚੀਨ ਕਾਲ ਤੋਂ ਚੀਨ ਵਿੱਚ ਦਵਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਲੀਚੀ ਦਾ ਸਭ ਤੋਂ ਵੱਡਾ ਉਤਪਾਦਕ ਚੀਨ ਹੈ। ਇਸ ਤੋਂ ਇਲਾਵਾ, ਇਸ ਦੀ ਕਾਸ਼ਤ ਦੱਖਣੀ ਏਸ਼ੀਆਈ ਖੇਤਰ ਵਿੱਚ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਲੀਚੀ ਦੀ ਖੇਤੀ ਏਸ਼ੀਆਈ ਦੇਸ਼ਾਂ ਜਿਵੇਂ ਭਾਰਤ, ਥਾਈਲੈਂਡ ਅਤੇ ਵੀਅਤਨਾਮ ਵਿੱਚ ਕੀਤੀ ਜਾਂਦੀ ਹੈ।

Popular Articles