Friday, July 19, 2024
spot_imgspot_img

Top 5 This Week

spot_img

Related Posts

ਦੁਕਾਨ ਅੰਦਰ ਚਾਰਜਿੰਗ ‘ਤੇ ਲੱਗਾ ਮੋਬਾਇਲ ਫੋਨ ਚੁੱਕ ਰਫੂਚੱਕਰ ਹੋਇਆ ਨੌਜਵਾਨ, ਘਟਨਾ ਸੀਸੀਟੀਵੀ ‘ਚ ਕੈਦ

ਹੁਸ਼ਿਆਰਪੁਰ (9 ਜੁਲਾਈ 2024)

ਹੁਸ਼ਿਆਰਪੁਰ ਦੇ ਰੇਲਵੇ ਰੋਡ ‘ਤੇ ਸਥਿਤ ਮੁਹੱਲਾ ਪ੍ਰੇਮਗੜ੍ਹ ਦੇ ਮੇਨ ਰੋਡ ‘ਤੇ ਸਥਿਤ ਇੱਕ ਮੋਬਾਇਲ ਰਿਪੇਅਰ ਦੀ ਦੁਕਾਨ ਵਿੱਚੋਂ ਸਵੇਰ ਦੇ ਸਮੇਂ ਇੱਕ ਮੁੰਡਾ ਚਾਰਜਿੰਗ ‘ਤੇ ਲੱਗਿਆ ਮੋਬਾਇਲ ਚੋਰੀ ਕਰਕੇ ਲੈ ਗਿਆ।

ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁੰਡਾ ਨਵੀਂ ਨਕੋਰ ਐਕਟਿਵਾ ‘ਤੇ ਆਉਂਦਾ ਹੈ ਅਤੇ ਆਉਂਦੇ ਸਾਰ ਹੀ ਦੁਕਾਨ ਅੰਦਰ ਚਾਰਜਿੰਗ ‘ਤੇ ਲੱਗਾ ਮੋਬਾਇਲ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਜਗਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਉਸਦਾ ਕਰਿੰਦਾ ਦੁਕਾਨ ‘ਤੇ ਆਇਆ।

ਜਿਸ ਨੇ ਆਪਣਾ ਮੋਬਾਇਲ ਫੋਨ ਚਾਰਜਿੰਗ ‘ਤੇ ਲਗਾਇਆ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਐਕਟਿਵਾ ਸਵਾਰ ਨੌਜਵਾਨ ਦੁਕਾਨ ਵਿੱਚ ਦਾਖ਼ਲ ਹੋਇਆ ਅਤੇ ਕਹਿਣ ਲੱਗਾ ਕਿ ਦੁਕਾਨ ਦੇ ਮਾਲਕ ਨੂੰ ਮਿਲਣਾ ਹੈ ਪਰ ਜਦੋਂ ਉਸ ਨੂੰ ਕਿਹਾ ਗਿਆ ਕਿ ਦੁਕਾਨ ਦਾ ਮਾਲਕ ਤਾਂ ਹੈ ਨਹੀਂ ਤਾਂ ਉਸ ਨੇ ਮੌਕੇ ਦੇਖਦੇ ਹੀ ਫੋਨ ਚੋਰੀ ਕੀਤਾ ਅਤੇ ਰਫੂਚੱਕਰ ਹੋ ਗਿਆ। ਫਿਲਹਾਲ ਇਸ ਬਾਬਤ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Popular Articles