Saturday, July 20, 2024
spot_imgspot_img

Top 5 This Week

spot_img

Related Posts

ਮੌਸਮ ਅਲਰਟ: ਪੰਜਾਬ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ

ਸਕਾਈ ਨਿਊਜ਼ ਪੰਜਾਬ ( 8 ਜੁਲਾਈ 2024)

ਪੰਜਾਬ ਸੂਬੇ ਦੇ ਵਿੱਚ ਪਿਛਲੇ 10 ਦਿਨਾਂ ਤੋਂ ਮਾਨਸੂਨ ਦੇ ਸਰਗਰਮ ਹੋਣ ਦੇ ਬਾਵਜੂਦ ਵੀ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਣੀ ਹੋਈ ਹੈ। ਇੱਥੇ 30 ਤੋਂ 45 ਮਿਲੀਮੀਟਰ ਤੱਕ ਘੱਟ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮੋਗਾ ਦੇ ਵਿੱਚ 45 ਫੀਸਦੀ ,ਹੁਸ਼ਿਆਰਪੁਰ ਦੇ ਵਿੱਚ 38 ਫੀਸਦੀ, ਐਸਬੀਐਸ ਨਗਰ ਵਿੱਚ 41 ਫੀਸਦੀ ਅਤੇ ਫਿਰੋਜ਼ਪੁਰ ‘ਚ 53 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।

ਫਿਰੋਜ਼ਪੁਰ ‘ਚ ਔਸਤਨ 15.4 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਇਸ ਸਾਲ ਇੱਥੇ ਸਿਰਫ਼ 7.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ।

ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਅਤੇ ਜ਼ਿਆਦਾ ਬਰਸਾਤ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਹੇਗਾ। ਇਸ ਦੇ ਨਾਲ ਹੀ ਅੱਜ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਸਮੇਂ-ਸਮੇਂ ‘ਤੇ ਅਲਰਟ ਜਾਰੀ ਕਰਦਾ ਰਹੇਗਾ।

ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ , ਪੰਜਾਬ ਵਿੱਚ 1 ਤੋਂ 7 ਜੁਲਾਈ ਤੱਕ 64% ਜ਼ਿਆਦਾ ਮੀਂਹ ਪਿਆ। ਪਿਛਲੇ 7 ਦਿਨਾਂ ਵਿੱਚ 45.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਇੱਥੇ ਔਸਤਨ 27.5 ਮਿਲੀਮੀਟਰ ਮੀਂਹ ਪਿਆ ਹੈ।

Popular Articles